FacebookTwitterg+Mail

ਕਿਸੇ ਮਾਡਲ ਤੋਂ ਘੱਟ ਨਹੀਂ ਹੈ ਸਿੱਧੂ ਦੀ ਬੇਟੀ, ਜਿਊਂਦੀ ਹੈ ਅਜਿਹੀ ਜ਼ਿੰਦਗੀ (ਦੇਖੋ ਤਸਵੀਰਾਂ)

    1/16
25 March, 2017 10:26:45 PM
ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੋਸਟ ਕਪਿਲ ਸ਼ਰਮਾ ਤੇ ਸਹਿ-ਕਲਾਕਾਰ ਸੁਨੀਲ ਗਰੋਵਰ ਵਿਚਾਲੇ ਹੋਈ ਲੜਾਈ ਤੋਂ ਬਾਅਦ ਇਹ ਚਰਚਾਵਾਂ ਤੇਜ਼ ਹਨ ਕਿ ਕੌਣ ਸੁਨੀਲ ਦੇ ਸਮਰਥਨ 'ਚ ਸ਼ੋਅ ਛੱਡ ਰਿਹਾ ਹੈ ਤੇ ਕੌਣ ਕਪਿਲ ਨਾਲ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਪੂਰੇ ਮਾਮਲੇ 'ਚ ਅਲੱਗ ਹੀ ਰਾਏ ਰੱਖਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਕਿਹਾ ਹੈ ਕਿ ਸੁਨੀਲ ਤੇ ਕਪਿਲ ਨੂੰ ਇਕੱਠਿਆਂ ਲਿਆਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਉਂਝ ਅਕਸਰ ਰਾਜਨੀਤੀ ਤੇ ਟੀ. ਵੀ. ਕਾਰਨ ਸੁਰਖੀਆਂ 'ਚ ਰਹਿਣ ਵਾਲੇ ਸਿੱਧੂ ਦੀ ਬੇਟੀ ਵੀ ਉਨ੍ਹਾਂ ਤੋਂ ਕਿਸੇ ਗੱਲੋਂ ਘੱਟ ਨਹੀਂ ਹੈ।
ਸਿੱਧੂ ਦੀ ਬੇਟੀ ਦਾ ਨਾਂ ਰਾਬੀਆ ਹੈ। ਉਹ ਭਾਵੇਂ ਹੀ ਆਮ ਲੋਕਾਂ ਵਿਚਾਲੇ ਜ਼ਿਆਦਾ ਪ੍ਰਸਿੱਧ ਨਾ ਹੋਵੇ ਪਰ ਸੋਸ਼ਲ ਮੀਡੀਆ 'ਤੇ ਉਹ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਬਾਲੀਵੁੱਡ ਤੇ ਟੀ. ਵੀ. ਦੇ ਦੂਜੇ ਸਟਾਰ ਬੱਚਿਆਂ ਵਾਂਗ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰੈੱਸ ਤੇ ਸਟਾਈਲਿਸ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰ 'ਚ ਕਿਤੇ ਉਹ ਪਾਰਟੀ ਕਰਦੀ ਤਾਂ ਕਿਤੇ ਘੁੰਮਦੀ ਨਜ਼ਰ ਆ ਰਹੀ ਹੈ।
ਰਾਬੀਆ ਉੱਭਰਦੀ ਹੋਈ ਫੈਸ਼ਨ ਡਿਜ਼ਾਈਨਰ ਹੈ। ਫਿਲਹਾਲ ਉਹ ਲੰਡਨ 'ਚ ਫੈਸ਼ਨ ਡਿਜ਼ਾਈਨਿੰਗ 'ਚ ਮਾਸਟਰ ਡਿਗਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਸਿੰਗਾਪੁਰ ਤੋਂ ਵੀ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੈ। ਸੋਸ਼ਲ ਮੀਡੀਆ 'ਤੇ ਮੌਜੂਦ ਰਾਬੀਆ ਸਿੱਧੂ ਦੀਆਂ ਤਸਵੀਰਾਂ ਦੱਸਦੀਆਂ ਹਨ ਕਿ ਉਹ ਕਾਫੀ ਫੈਸ਼ਨੇਬਲ ਹੈ। ਉਹ ਪਾਰਟੀਆਂ ਕਰਨ ਦੀ ਸ਼ੌਕੀਨ ਹੈ। ਉਹ ਫੈਸ਼ਨ ਡਿਜ਼ਾਈਨਰ ਬਣਨ ਦੀ ਰਾਹ 'ਤੇ ਹੈ ਪਰ ਉਸ ਦੇ ਗਲੈਮਰੈੱਸ ਤੇ ਸਟਾਈਲਿਸ਼ ਲੁੱਕ ਕਿਸੇ ਮਾਡਲ ਤੋਂ ਘੱਟ ਨਹੀਂ ਹਨ। ਕੁਝ ਸਮੇਂ ਪਹਿਲਾਂ ਉਸ ਨੂੰ ਪਰਿਵਾਰ ਨਾਲ ਕਪਿਲ ਦੇ ਸ਼ੋਅ 'ਤੇ ਵੀ ਦੇਖਿਆ ਗਿਆ ਸੀ।

Tags: Rabia Sidhu Navjot Singh Sidhu Instagram Kapil Sharma Sunil Grover ਰਾਬੀਆ ਨਵਜੋਤ ਸਿੰਘ ਸਿੱਧੂ ਸੁਨੀਲ ਗਰੋਵਰ ਕਪਿਲ ਸ਼ਰਮਾ