FacebookTwitterg+Mail

B'day Spcl: ਪਹਿਲੀ ਫਿਲਮ ਲਈ ਮਿਲੇ ਸਨ 750 ਰੁਪਏ, ਜਾਣੋ ਫਾਰੂਖ ਨਾਲ ਜੁੜੀਆਂ ਇਹ ਖਾਸ ਗੱਲਾਂ

    1/10
25 March, 2017 02:35:12 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਫਾਰੂਖ ਸ਼ੇਖ ਜਿੰਦਾ ਹੁੰਦੇ ਤਾਂ ਅੱਜ 69 ਸਾਲ ਦੇ ਹੋ ਜਾਣਾ ਸੀ। ਉਨ੍ਹਾਂ ਦਾ ਜਨਮ 25 ਮਾਰਚ 1948 ਨੂੰ ਅਮਰੋਲੀ, ਸੂਰਜ 'ਚ ਜੰਮੇ ਫਾਰੂਖ ਭਾਵੇਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਹਨ ਪਰ ਉਸ ਦੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਨੂੰ ਯਾਦ ਕਰਨਾ ਨਹੀਂ ਭੁੱਲਣਾ ਚਾਹੀਦਾ। ਫਾਰੂਖ ਨੇ ਨਾ ਸਿਰਫ ਵੱਡੇ ਪਰਦੇ 'ਤੇ ਸਗੋਂ ਛੋਟੇ ਪਰਦੇ 'ਤੇ ਵੀ ਆਪਣੀ ਖਾਸ ਪਛਾਣ ਸੀ। ਅਸਲ ਜ਼ਿੰਦਗੀ 'ਚ ਵੀ ਫਾਰੂਖ ਸ਼ੇਖ ਅਜਿਹੇ ਹੀ ਵਿਅਕਤੀ ਸਨ। ਉਹ ਆਪਣੇ 5 ਭੈਣ-ਭਰਾਵਾਂ 'ਚੋਂ ਸਭ ਤੋਂ ਛੋਟਾ ਸੀ। ਉਨ੍ਹਾਂ ਦੇ ਪਿਤਾ ਮੁਸਤਫਾ ਸ਼ੇਖ ਮੁੰਬਈ ਦਾ ਇੱਕ ਪ੍ਰਸਿੱਧ ਵਕੀਲ ਸੀ ਅਤੇ ਮਾਂ ਫਰੀਦਾ ਸ਼ੇਖ ਹਾਊਸ ਵਾਈਫ ਸੀ। ਮੁੰਬਈ ਦੇ ਮੈਰੀ ਸਕੂਲ 'ਚ ਫਾਰੂਖ ਨੇ ਪੜਾਈ ਕੀਤੀ ਸੀ। ਫਾਰੂਖ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ, ਮੇਰੇ ਅੰਦਰ ਜੋ ਵੀ ਸਾਦਗੀ ਅਤੇ ਗੁਣ ਆਏ, ਉਹ ਮੇਰੇ ਪਿਤਾ ਦੇ ਵਿਅਕਤੀਤਵ ਦੀ ਹੀ ਦੇਣ ਸੀ।
ਫਾਰੂਖ ਨੇ ਸਾਲ 1973 'ਚ 'ਗਰਮ ਹਵਾ' ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂ ਆਤ ਕੀਤੀ ਸੀ। ਇਹ ਫਿਲਮ ਕਾਫੀ ਹਿੱਟ ਹੋਈ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਸਾਲ 1977 'ਚ ਰਿਲੀਜ਼ ਹੋਈ ਫਿਲਮ 'ਸ਼ਤਰੰਜ ਕੇ ਖਿਲਾੜੀ', 'ਨੂਰੀ' 'ਚਸ਼ਮੇ ਬੜਦੂਰ', 'ਕਿਸੀ ਸੇ ਨਾ ਕਹਿਨਾ' 'ਚ ਸ਼ਾਨਦਾਰ ਅਭਿਨੈ ਕੀਤਾ ਸੀ। ਫਾਰੂਖ ਸ਼ੇਖ ਨੇ ਅਭਿਨੇਤਰੀ ਦੀਪਤਿ ਨਵਲ ਨਾਲ ਕਾਫੀ ਫਿਲਮਾਂ 'ਚ ਕੰਮ ਕੀਤਾ ਸੀ। ਫਾਰੂਖ ਨੇ ਆਪਣੀ ਪਹਿਲੀ ਫਿਲਮ 'ਗਰਮ ਹਵਾ' 'ਚ ਮੁਫਤ ਕੰਮ ਕਰਨ ਦੀ ਹਾਂ ਕੀਤੀ ਸੀ। ਰਮੇਸ਼ ਸਥਯੂ ਇਹ ਫਿਲਮ ਬਣਾ ਰਹੇ ਸਨ ਅਤੇ ਅਜਿਹੇ ਕਲਾਕਾਰ ਦੀ ਲੋੜ ਸੀ, ਜੋ ਬਿਨਾ ਫੀਸ ਲਏ ਤਾਰੀਕਾਂ ਦੇਵੇ। ਇਸ ਫਿਲਮ ਲਈ ਫਾਰੂਖ ਸ਼ੇਖ ਨੂੰ 750 ਰੁਪਏ ਮਿਲੇ ਸਨ ਪਰ ਤੁਰੰਤ ਨਹੀਂ 5 ਸਾਲ ਬਾਅਦ।

Tags: Farooq SheikhbirthdayGarm Havaਫਾਰੂਖ ਸ਼ੇਖਗਰਮ ਹਵਾ