FacebookTwitterg+Mail

ਪਹਿਲੀ ਵਾਰ ਇਕੱਠੇ ਨਜ਼ਰ ਆਏ ਟੀ. ਵੀ. ਦੇ ਇਹ ਸੁਪਰਸਟਾਰ... ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ 'ਤੇ ਟਿੱਕੀਆ

karan patel
25 March, 2017 03:24:04 PM

ਮੁੰਬਈ— ਟੀ. ਵੀ. ਸਟਾਰ ਕਰਨ ਪਟੇਲ ਤੇ ਅੰਕਿਤਾ ਲੋਖੰਡੇ ਦਾ ਨਾਂ ਵੀ ਕਾਫੀ ਮਸ਼ਹੂਰ ਹੈ। ਕਰਨ ਪਟੇਲ ਇਨ੍ਹੀ ਦਿਨੀਂ ਸਟਾਰ ਪਲਸ ਦੇ ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਨਜ਼ਰ ਆਉਂਦੇ ਹਨ। ਇਸ ਸ਼ੋਅ ਤੋਂ ਕਰਨ ਪਟੇਲ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ। ਅੰਕਿਤਾ ਲੋਖੰਡੇ ਟੀ. ਵੀ. ਦੀ ਇਕ ਮਸ਼ਹੂਰ ਅਦਾਕਾਰਾਂ ਰਹਿ ਚੁੱਕੀ ਹੈ।

ਸੂਤਰਾਂ ਮੁਤਾਬਕ ਇਹ ਦੋਵੇਂ ਅਦਾਕਾਰ ਕਰਨ ਪਟੇਲ ਤੇ ਅੰਕਿਤਾ ਲੋਖੰਡੇ ਨੂੰ ਇਕੱਠੇ ਇਕ ਪ੍ਰੋਜੈਕਟ 'ਤੇ ਦੇਖਿਆ ਜਾ ਸਕਦਾ ਹੈ। ਕਰਨ ਤੇ ਅੰਕਿਤਾ ਇੰਡੋਨੇਸ਼ੀਆ ਮਿਊਜ਼ਿਕ ਪ੍ਰੋਜੈਕਟ 'ਚ ਨਜ਼ਰ ਆਉਣ ਵਾਲੇ ਹਨ। ਇਸ ਪ੍ਰੋਜੈਕਟ 'ਚ ਉਹ ਲੀਡ ਰੋਲ ਕਰਨਗੇ। ਇਹ ਮਿਊਜ਼ਿਕ ਪ੍ਰੋਜੈਕਟ ਇੰਡੋਨੇਸ਼ੀਆ ਦੇ 'ਕਰੇਨ 24' ਨਜ਼ਰ ਆਉਣਗੇ। ਇਨ੍ਹਂ ਦਿਨੀਂ ਅਭਿਨੇਤਾ ਸ਼ਾਹੀਰ ਸ਼ੇਖ, ਕਰਨ ਪਟੇਲ, ਐਲੀ ਗੋਨੀ, ਅਨੀਤਾ ਹਸਨਦਾਨੀ ਤੇ ਅੰਕਿਤਾ ਲੋਖੰਡੇ ਇਸ ਪ੍ਰੋਜੈਕਟ ਦੇ ਲਈ ਇੰਡੋਨੇਸ਼ੀਆ 'ਚ ਹਨ। ਪ੍ਰੋਜੈਕਟ 'ਚ ਕਰਨ 'ਕੇਨ ਅਰੋਕ' ਦੀ ਭੂਮਿਕਾ 'ਚ ਦਿਖਾਈ ਦੇਣਗੇ ਤੇ ਅੰਕਿਤਾ 'ਕੇਨ ਡੇਡਰਸ' ਦੀ ਭੂਮਿਕਾ 'ਚ ਨਜ਼ਰ ਆਵੇਗੀ।


Tags: Karan Patel Ankita Lokhande Aly Goni Anita HassanandaniKen Arok ਕਰਨ ਪਟੇਲ ਅੰਕਿਤਾ ਲੋਖੰਡੇ