FacebookTwitterg+Mail

Video: 'ਟਾਈਗਰ ਜ਼ਿੰਦਾ ਹੈ' ਦਾ ਧਮਾਕੇਦਾਰ ਐਕਸ਼ਨ ਸੀਨ ਆਇਆ ਸਾਹਮਣੇ, ਵੀਡੀਓ ਹੋਈ ਵਾਇਰਲ

    1/1
25 March, 2017 03:21:33 PM
ਮੁੰਬਈ- ਬਾਲੀਵੁੱਡ ਡਾਇਰੈਕਟਰ ਅਲੀ ਅੱਬਾਸ ਜਫਰ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਦੇ ਕੰਮ 'ਚ ਲੱਗੇ ਹੋਏ ਹਨ। ਇਸੇ ਸ਼ੂਟਿੰਗ ਦਾ ਇਕ ਛੋਟਾ ਜਿਹਾ ਵੀਡੀਓ ਅਲੀ ਅੱਬਾਸ ਜਫਰ ਨੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਸ਼ੇਅਰ ਕੀਤਾ ਹੈ, ਜਿੱਥੇ ਤੁਹਾਨੂੰ ਸਲਮਾਨ ਖਾਨ ਦੀ ਹਲਕੀ ਜਿਹੀ ਝਲਕ ਵੀ ਦਿਖੇਗੀ। ਇਹ ਇਕ ਐਕਸ਼ਨ ਸੀਨ ਦਾ ਵੀਡੀਓ ਹੈ। ਸਲਮਾਨ ਖਾਨ ਸਟਾਰਰ 'ਟਾਈਗਰ ਜ਼ਿੰਦਾ ਹੈ' ਆਪਣੇ ਸੀਕੁਅਲ ਤੋਂ ਜ਼ਿਆਦਾ ਖਤਰਨਾਕ ਐਕਸ਼ਨ ਸੀਨ ਨੂੰ ਲੈ ਕੇ ਚਰਚਾ 'ਚ ਹਨ।
www.instagram.com/p/BR9_LXIh7Ad/
ਦੱਸ ਦਈਏ ਕਿ 'ਟਾਈਗਰ ਜ਼ਿੰਦਾ ਹੈ' ਫਿਲਮ 'ਏਕ ਥਾ ਟਾਈਗਰ' ਦਾ ਸੀਕੁਅਲ ਹੈ। ਇਸ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਲੀਡ ਰੋਲ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫਿਲਮ 'ਚ ਕੈਟਰੀਨਾ ਕੈਫ ਦਾ ਫਸਰਟ ਲੁੱਕ ਸਾਹਮਣੇ ਆਇਆ ਸੀ। ਇਸ ਨੇ ਫੈਂਸ ਦੇ ਵਿਚ ਕਾਫੀ ਧਮਾਲ ਮਚਾਇਆ ਹੋਇਆ ਹੈ। ਇਸ ਸੁਪਰਹਿੱਟ ਜੋੜੀ ਦੇ ਫੈਂਸ ਕਾਫੀ ਸਮੇਂ ਤੋਂ ਇਨ੍ਹਾਂ ਦੋਹਾਂ ਨੂੰ ਇਕੱਠੇ ਦੇਖਣ ਲਈ ਤਰਸ ਗਏ ਸਨ। ਪੰਜ ਸਾਲ ਬਾਅਦ ਇਹ ਜੋੜੀ ਪਰਦੇ 'ਤੇ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਕਈ ਦੇਸ਼ਾਂ 'ਚ ਕੀਤੀ ਗਈ ਹੈ। ਫਿਲਮ ਦਸੰਬਰ 2017 ਨੂੰ ਰਿਲੀਜ਼ ਹੋਣ ਵਾਲੀ ਹੈ।

Tags: Tiger zinda hai action scene Katrina Kaif Salman Khan video viralਟਾਈਗਰ ਜ਼ਿੰਦਾ ਹੈ ਸਲਮਾਨ ਖਾਨ

About The Author

Anuradha Sharma

Anuradha Sharma is News Editor at Jagbani.