FacebookTwitterg+Mail

ਹਾਲੀਵੁੱਡ ਇੰਡਸਟਰੀ ਲਈ ਬਾਲੀਵੁੱਡ ਨਹੀਂ ਛੱਡ ਸਕਦੀ ਇਹ ਸੈਕਸੀ ਅਭਿਨੇਤਰੀ

deepika padukone
25 March, 2017 03:38:17 PM
ਨਵੀਂ ਦਿੱਲੀ— ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦਾ ਕਹਿਣਾ ਹੈ ਕਿ, ''ਮੈਂ ਹਾਲੀਵੁੱਡ ਲਈ ਬਾਲੀਵੁੱਡ ਨੂੰ ਨਹੀਂ ਛੱਡ ਸਕਦੀ।'' ਇਸ ਸਾਲ 'ਟ੍ਰਿਪਲ ਐਕਸ : ਰਿਟਰਨ ਆਫ ਜੈਂਡਰ ਕੇਜ਼' ਨਾਲ ਹਾਲੀਵੁੱਡ 'ਚ ਮਸ਼ਹੂਰ ਹੋ ਗਈ ਹੈ। ਬਾਲੀਵੁੱਡ ਇੰਡਸਟਰੀ 'ਚ ਉਸ ਦੀ ਮੰਗ ਤਾਂ ਹੈ ਹੀ ਨਾਲ ਹੀ ਹੁਣ ਹਾਲੀਵੁੱਡ 'ਚ ਉਸ ਦੀ ਮੰਗ ਵਧਦੀ ਜਾ ਰਹੀ ਹੈ। ਹਾਲ ਹੀ 'ਚ ਦੀਪਿਕਾ ਨੇ ਕਿਹਾ ਕਿ, ''ਮੈਂ ਹਾਲੀਵੁੱਡ 'ਚ ਕੰਮ ਕਰਨ ਲਈ ਬਾਲੀਵੁੱਡ ਨਹੀਂ ਛੱਡ ਸਕਦੀ। 'ਟ੍ਰਿਪਲ ਐਕਸ' ਨਾਲ ਹਾਲੀਵੁੱਡ 'ਚ ਕਦਮ ਰੱਖਣ ਵਾਲੀ ਦੀਪਿਕਾ ਦੀ ਭਾਵੇਂ ਹੀ ਮੰਗ ਵਧੀ ਹੈ ਪਰ ਉਸ ਦਾ ਮੰਨਣਾ ਹੈ ਕਿ ਬਾਲੀਵੁੱਡ 'ਚ ਆਪਣੇ ਕੈਰੀਅਰ ਨੂੰ ਦਾਅ 'ਤੇ ਨਹੀਂ ਲਾ ਸਕਦੀ। ਬਾਲੀਵੁੱਡ ਇੰਡਸਟਰੀ ਨੇ ਮੈਨੂੰ ਪਛਾਣ ਦਿੱਤੀ ਹੈ, ਜਿਸ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਦੀ।''
ਦੀਪਿਕਾ ਨੇ ਕਿਹਾ, ''ਮੈਂ ਆਪਣੇ ਪਰਿਵਾਰ ਅਤੇ ਕੰਮ ਕਾਰਨ ਹੁਣ ਤੱਕ ਇੰਡਸਟਰੀ 'ਚ ਟਿਕੀ ਹੋਈ ਹਾਂ। ਹਾਲੀਵੁੱਡ ਮੇਰੀ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਲਿਆ ਸਕਦਾ। ਫਿਲਮੀ ਜਗਤ 'ਚ ਲੋਕ ਆਪਣੀ ਕਹਾਣੀ ਨੂੰ ਦਰਸਾਉਣ ਅਤੇ ਆਪਣੇ ਅਨੁਭਵਾਂ ਨੂੰ ਸਾਰਿਆਂ ਨਾਲ ਸ਼ੇਅਰ ਕਰਦੇ ਹਨ।'' ਦੀਪਿਕਾ ਲਈ ਹੁਣ ਤੱਕ ਇੱਕ ਸ਼ਾਨਦਾਰ ਮੌਕਾ ਰਿਹਾ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਦੀਪਿਕਾ ਨੂੰ ਸੀ. ਐੱਨ. ਬੀ. ਸੀ. ਟੀ. ਵੀ. 18 ਇੰਡੀਆ ਬਿਜ਼ਨੈੱਸ ਲੀਡਰ ਐਵਾਰਡਸ ਸਮਾਰੋਹ 'ਚ 'ਅੰਟਰਟੇਨਮੈਂਟ ਲੀਡਰ ਆਫ ਦਿ ਈਅਰ' ਦਾ ਐਵਾਰਡਜ਼ ਮਿਲਿਆ ਹੈ। ਜਦੋਂ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਵਿਨ ਡੀਜ਼ਲ 'ਚੋਂ ਕਿਸੇ ਇੱਕ ਨੂੰ ਚੁਣਨ ਲਈ ਕਿਹਾ ਗਿਆ, ਤਾਂ ਉਸ ਨੇ ਦੋਵਾਂ ਨੂੰ ਚੁਣਨਾ ਪਸੰਦ ਕੀਤਾ। ਦੀਪਿਕਾ ਨੂੰ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ 'ਪਦਮਾਵਤੀ' 'ਚ ਵੇਖਿਆ ਜਾਵੇਗਾ। ਇਸ ਫਿਲਮ 'ਚ ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ 'ਚ ਹਨ।

Tags: Deepika PadukoneHollywood industryBollywood industryPadmavatiSanjay Leela Bhansaliਦੀਪਿਕਾ ਪਾਦੂਕੋਣਹਾਲੀਵੁੱਡ ਇੰਡਸਟਰੀ