FacebookTwitterg+Mail

ਸ਼ਾਹਿਦ ਨੂੰ ਹੈ ਬੇਸਬਰੀ ਨਾਲ ਇਸ ਗੱਲ ਦਾ ਇੰਤਜ਼ਾਰ

shahid kapoor
25 March, 2017 03:58:04 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਦੀ ਸ਼ੂਟਿੰਗ ਮੁੜ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਜਲਦ ਹੀ ਅਜਿਹਾ ਹੋਣ ਦੀ ਉਮੀਦ ਹੈ। ਫਿਲਮ ਦੀ ਕਹਾਣੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਕੁਝ ਸਮੇਂ ਲਈ ਬੰਦ ਕਰ ਦਿੱਤੀ ਗਈ ਸੀ। ਸ਼ਾਹਿਦ ਨੇ ਸੈੱਟ 'ਤੇ ਕਿਹਾ, ''ਵਾਪਸੀ ਦੀ ਉਮੀਦ ਕਰ ਰਿਹਾ ਹਾਂ ਅਤੇ ਉਮੀਦ ਹੈ ਕਿ ਲੋਕ ਫੈਸਲਾ ਲੈਣ ਤੋਂ ਪਹਿਲਾਂ ਇਸ ਫਿਲਮ ਨੂੰ ਦੇਖਮਾ ਪਸੰਦ ਕਰਨਗੇ।''
ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਦਾ ਇਹ ਬਿਆਨ ਮਹਾਰਾਸ਼ਟਰ ਦੇ ਕੋਲਹਾਪੁਰ 'ਚ 'ਪਦਮਾਵਤੀ' ਦੇ ਸੈੱਟ 'ਤੇ ਹੋਏ ਅਣਜਾਨ ਲੋਕਾਂ ਨੇ ਤੋੜ-ਭੰਨ ਕੀਤੀ। ਜਿਸ 'ਚ ਲਗਭਗ 80 ਤੋਂ 90 ਪ੍ਰਤੀਸ਼ਤ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਜਿਸ ਕਰਕੇ ਫਿਲਹਾਲ ਅਜੇ ਤੱਕ ਫਿਲਮ ਦੀ ਸ਼ੂਟਿੰਗ ਬੰਦ ਹੈ। ਅਸੀਂ ਸਭ ਉਮੀਦ ਕਰ ਰਹੇ ਹਾਂ ਕਿ ਫਿਲਮ ਦੀ ਕਹਾਣੀ ਨੂੰ ਲੈ ਕੇ ਉੱਠ ਰਹੇ ਵਿਵਾਦਾਂ ਕਰਕੇ ਹੋ ਰਹੀ ਮੁਸ਼ਕਿਲਾਂ ਜਲਦੀ ਹੀ ਠੀਕ ਹੋ ਜਾਣ। ਇਹ ਘਟਨਾ 'ਪਦਮਾਵਤੀ' ਫਿਲਮ ਦੇ ਸੈੱਟ 'ਤੇ ਦੂਜੀ ਘਟਨਾ ਸੀ।

Tags: Shahid KapoorPadmavatiSanjay Leela BhansaliKolhapurਸ਼ਾਹਿਦ ਕਪੂਰਪਦਮਾਵਤੀ