FacebookTwitterg+Mail

'ਲਹੌਰੀਏ' ਫਿਲਮ ਦੇ ਆਡੀਓ ਟਰੈਕ 'ਅੱਖਰ' ਨੇ ਕੀਲੇ ਸਰੋਤੇ, ਯੂਟਿਊਬ 'ਤੇ ਪਾ ਰਿਹੈ ਧੁੰਮਾਂ (ਵੀਡੀਓ)

25 March, 2017 04:21:08 PM
ਜਲੰਧਰ— 21 ਮਾਰਚ ਨੂੰ ਅਮਰਿੰਦਰ ਗਿੱਲ ਨੇ ਆਪਣੀ ਨਵੀਂ ਰਿਲੀਜ਼ ਹੋਣ ਵਾਲੀ ਫਿਲਮ 'ਲਹੌਰੀਏ' ਦਾ ਪੋਸਟਰ ਤੇ ਇਕ ਆਡੀਓ ਟਰੈਕ 'ਅੱਖਰ' ਲਾਂਚ ਕੀਤਾ ਸੀ। ਦੋਵਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖਾਸ ਕਰ ਅਮਰਿੰਦਰ ਗਿੱਲ ਦੀ ਆਵਾਜ਼ 'ਚ ਰਿਲੀਜ਼ ਹੋਏ 'ਲਹੌਰੀਏ' ਦੇ ਪਹਿਲੇ ਗੀਤ 'ਅੱਖਰ' ਨੂੰ ਯੂਟਿਊਬ 'ਤੇ ਹੁਣ ਤਕ 13 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
'ਲਹੌਰੀਏ' ਫਿਲਮ 'ਚ ਅਮਰਿੰਦਰ ਗਿੱਲ ਨਾਲ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਅ ਰਹੀ ਹੈ। ਸਰਗੁਣ 'ਅੰਗਰੇਜ਼' ਤੇ 'ਲਵ ਪੰਜਾਬ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਵੀ ਅਮਰਿੰਦਰ ਗਿੱਲ ਨਾਲ ਕੰਮ ਕਰ ਚੁੱਕੀ ਹੈ। 'ਲਹੌਰੀਏ' ਦੇ ਰਿਲੀਜ਼ ਹੋਏ ਆਡੀਓ ਟਰੈਕ 'ਅੱਖਰ' ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਸੁਰਿੰਦਰ ਸਾਧਪੁਰੀ ਨੇ ਲਿਖੇ ਹਨ। 'ਲਹੌਰੀਏ' 12 ਮਈ 2017 ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।

Tags: Amrinder Gill Sargun Mehta Lahoriye Akhar ਅਮਰਿੰਦਰ ਗਿੱਲ ਅੱਖਰ