FacebookTwitterg+Mail

ਅੰਗੂਰੀ ਭਾਬੀ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਪ੍ਰੋਡਿਊਸਰ ਨੇ ਕੀਤਾ ਟਿੱਪਣੀ ਕਰਨ ਤੋਂ ਇਨਕਾਰ

shilpa shinde
25 March, 2017 04:24:25 PM
ਮੁੰਬਈ— ਐਂਡ ਟੀ. ਵੀ. ਦਾ ਮਸ਼ਹੂਰ ਸੀਰੀਅਲ 'ਭਾਬੀ ਜੀ ਘਰ ਪਰ ਹੈ' ਦੀ ਪੁਰਾਣੀ ਅੰਗੂਰੀ ਭਾਬੀ ਅਰਥਾਤ ਸ਼ਿਲਪਾ ਸ਼ਿੰਦੇ ਨੇ ਇਹ ਕਹਿ ਕੇ ਸਨਸਨੀ ਫੈਲਾਅ ਦਿੱਤੀ ਹੈ ਕਿ ਸੀਰੀਅਲ ਦੀ ਪ੍ਰੋਡਿਊਸਰ ਬੇਨਿਫਰ ਕੋਹਲੀ ਦੇ ਪਤੀ ਸੰਜੇ ਕੋਹਲੀ ਮੇਰੇ ਨਾਲ ਛੇੜ-ਛਾੜ ਕਰਦੇ ਸਨ। ਸ਼ਿਲਪਾ ਨੇ ਇਸ ਬਾਰੇ ਬਾਕਾਇਦਾ ਬੇਨਿਫਰ ਅਤੇ ਉਸ ਦੇ ਪਤੀ ਸੰਜੇ ਕੋਹਲੀ ਦੇ ਖਿਲਾਫ ਐੱਫ. ਆਈ. ਆਰ. ਵੀ ਦਰਜ ਕਰਵਾਈ ਹੈ ਪਰ ਦੋਸ਼ੀ ਬੇਨਿਫਰ ਨੇ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹ ਸ਼ਿਲਪਾ ਨੂੰ ਹੋਰ ਜ਼ਿਆਦਾ ਪਬਲਿਸਿਟੀ ਨਹੀਂ ਦੇਣਾ ਚਾਹੁੰਦੀ। ਬੇਨਿਫਰ ਨੇ ਕਿਹਾ, ''ਅਸੀਂ ਇਸ ਮਾਮਲੇ ਦਾ ਜਵਾਬ ਕਾਨੂੰਨੀ ਤਰੀਕੇ ਨਾਲ ਦੇਵਾਂਗੇ। ਉਸ ਦਾ ਕੇਸ ਹੀ ਹਾਈਕੋਰਟ 'ਚ ਚੱਲ ਰਿਹਾ ਹੈ। ਅਸੀਂ ਉਹੀ ਕਰਾਂਗੇ, ਜੋ ਕਾਨੂੰਨੀ ਰੂਪ ਨਾਲ ਸਹੀਂ ਹੋਵੇਗਾ। ਅਸੀਂ ਨਹੀਂ ਜਾਣਦੇ ਕਿ ਇੱਕ ਸਾਲ ਬਾਅਦ ਉਹ ਇਸ ਤਰ੍ਹਾਂ ਦੇ ਦੋਸ਼ ਕਿਉਂ ਲਾ ਰਹੀ ਹੈ। ਬੇਨਿਫਰ ਨੇ ਕਿਹਾ ਅਸੀਂ ਇਸ ਮਾਮਲੇ 'ਤੇ ਬੋਲ ਕੇ ਸ਼ਿਲਪਾ ਨੂੰ ਹੋਰ ਜ਼ਿਆਦਾ ਪਬਲਿਸਿਟੀ ਨਹੀਂ ਦੇਣਾ ਚਾਹੁੰਦੇ।
ਜ਼ਿਕਰਯੋਗ ਹੈ ਕਿ ਸ਼ਿਲਪਾ ਸ਼ਿੰਦੇ ਨੇ ਮੁੰਬਈ ਦੇ ਪੁਲਿਸ ਸਟੇਸ਼ਨ 'ਚ ਸੰਜੇ ਕੋਹਲੀ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ। ਸ਼ਿਲਪਾ ਦਾ ਕਹਿਣਾ ਹੈ ਕਿ ਸੰਜੇ ਨੇ ਉਸ ਨਾਲ ਗਲਤ ਤਰੀਕੇ ਨਾਲ ਛੇੜ-ਛਾੜ ਕੀਤੀ ਹੈ। ਇਸ ਤੋਂ ਪਹਿਲਾਂ ਸ਼ਿਲਪਾ ਸ਼ਿੰਦੇ 'ਤੇ ਬੇਨਿਫਰ ਨੇ ਅੱਧ 'ਚ ਸਮਝੌਤਾ ਛੱਡਣ ਲਈ 12 ਕਰੋੜ ਰੁਪਏ ਦਾ ਦਾਅਵਾ ਠੋਕਿਆ ਸੀ।

Tags: Shilpa ShindeSanjay Kohlisexual harassment chargesBhabhiji Ghar Par HaiBenaifer Kohliਸ਼ਿਲਪਾ ਸ਼ਿੰਦੇਭਾਬੀ ਜੀ ਘਰ ਪਰ ਹੈ