ਜਲੰਧਰ— ਬੱਬੂ ਮਾਨ ਪੰਜਾਬੀ ਸੰਗੀਤ ਜਗਤ ਦੇ ਟੌਪ 10 ਸਿਤਾਰਿਆਂ 'ਚੋਂ ਇਕ ਹਨ। ਹਾਲ ਹੀ 'ਚ ਬੱਬੂ ਮਾਨ ਨੇ ਆਪਣੀ ਐਲਬਮ 'ਇਕ ਸੀ ਪਾਗਲ' ਲਾਂਚ ਕੀਤੀ ਹੈ, ਜਿਸ ਦੇ ਪਹਿਲੇ ਗੀਤ 'ਮਹਿੰਦੀ' ਦਾ ਆਡੀਓ ਰਿਲੀਜ਼ ਹੋ ਚੁੱਕਾ ਹੈ। ਬੱਬੂ ਮਾਨ ਨਾਲ ਹਾਲ ਹੀ 'ਚ 'ਜਗ ਬਾਣੀ' ਵਲੋਂ ਖਾਸ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੀ ਬਦਲੀ ਲੁੱਕ ਨਜ਼ਰ ਆਈ।
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਗੀਤਾਂ ਤੋਂ ਇਲਾਵਾ ਬੱਬੂ ਮਾਨ ਆਪਣੀ ਲੁੱਕ ਵੱਲ ਵੀ ਖਾਸ ਧਿਆਨ ਦਿੰਦੇ ਹਨ। ਆਪਣੀ ਨਵੀਂ ਲੁੱਕ ਬਾਰੇ ਗੱਲਬਾਤ ਕਰਦਿਆਂ ਬੱਬੂ ਮਾਨ ਨੇ ਕਿਹਾ, 'ਅੱਜਕਲ ਇੰਟਰਨੈੱਟ ਦਾ ਜ਼ਮਾਨਾ ਹੈ ਤੇ ਮੇਰਾ ਸਟਾਈਲ ਕਰਨ ਵਾਲੇ ਇੰਟਰਨੈੱਟ 'ਤੇ ਜੋ ਦੇਖਦੇ ਹਨ, ਉਹੀ ਮੇਰੇ 'ਤੇ ਤਜਰਬਾ ਕਰ ਲੈਂਦੇ ਹਨ।' ਬੱਬੂ ਮਾਨ ਦੀ ਨਵੀਂ ਲੁੱਕ ਕਾਫੀ ਸ਼ਾਨਦਾਰ ਹੈ। ਅੱਗੇ ਦਿੱਤੀਆਂ ਤਸਵੀਰਾਂ 'ਤੇ ਕਲਿਕ ਕਰਕੇ ਤੁਸੀਂ ਵੀ ਦੇਖੋ ਬੱਬੂ ਮਾਨ ਦੀ ਇਹ ਲੁੱਕ।