FacebookTwitterg+Mail

ਤਸਵੀਰਾਂ 'ਚ ਦੇਖੋ ਪੁਰਾਣੀ ਅੰਗੂਰੀ ਭਾਬੀ ਦਾ ਹੋਟ ਅੰਦਾਜ਼

    1/10
25 March, 2017 05:55:10 PM

ਮੁੰਬਈ— ਟੀ. ਵੀ. ਸ਼ੋਅ ਅਦਾਕਾਰਾ ਸ਼ਿਲਪਾ ਸ਼ਿੰਦੇ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਅੰਗੂਰੀ ਭਾਬੀ ਦੇ ਨਾਂ ਨਾਲ ਜਾਣੀ ਜਾਣ ਵਾਲੀ ਸ਼ਿਲਪਾ ਨੂੰ ਪਰਦੇ 'ਤੇ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ। ਹਾਲ ਹੀ 'ਚ ਸ਼ਿਲਪਾ ਸ਼ਿੰਦੇ ਨੇ ਸ਼ੋਅ ਦੀ ਨਿਰਮਾਤਾ ਬੇਨੀਫਰ ਕੋਹਲੀ ਦੇ ਪ੍ਰਤੀ ਸੰਜੇ ਕੋਹਲੀ 'ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਇਹ ਵਿਵਾਦ ਸ਼ਿਲਪਾ ਤੇ ਸ਼ੋਅ ਦੇ ਨਿਰਮਾਤਾ 'ਚ ਕਾਫੀ ਜ਼ਿਆਦਾ ਵਧ ਗਿਆ ਸੀ

ਜ਼ਿਕਰਯੋਗ ਹੈ ਕਿ ਸ਼ਿਲਪਾ ਨੇ ਆਪਣੇ ਪਿਤਾ ਜੀ ਦੀ ਗੱਲ ਨਾ ਮੰਨਦੇ ਹੋਏ ਟੀ. ਵੀ. ਦੀ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੱਖਣ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸ਼ੋਅ 'ਚ ਸਿੱਧੀ-ਸਾਧੀ ਨਜ਼ਰ ਆਉਣ ਵਾਲੀ ਸ਼ਿਲਪਾ ਆਪਣੀ ਅਸਲ ਜ਼ਿੰਦਗੀ 'ਚ ਕਾਫੀ ਗਲੈਮਰਸ ਅਤੇ ਸਟਾਈਲਿਸ਼ ਹੈ। ਖਬਰਾਂ ਦੀ ਮੰਨੀਏ ਤਾਂ ਸ਼ਿਲਪਾ ਨੇ ਹੁਣ ਤਕ ਵਿਆਹ ਨਹੀਂ ਕਰਾਇਆ ਹੈ। ਸਾਲ 2009 'ਚ ਸ਼ਿਲਪਾ ਅਦਾਕਾਰ ਰੋਮਿਤ ਨਾਲ ਵਿਆਹ ਕਰਨ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਇਨ੍ਹਾਂ ਦਾ ਰਿਸ਼ਤਾ ਆਪਸ 'ਚ ਟੁਟ ਗਿਆ। ਸ਼ਿਲਪਾ ਕਈ ਹਿੱਟ ਸ਼ੋਅ 'ਚ ਕੰਮ ਵੀ ਕਰ ਚੁੱਕੀ ਹੈ ਜਿਵੇਂ 'ਕਬੀ ਆਏ ਨਾ ਜੁਦਾਈ', 'ਦੇਵੋ ਕੇ ਦੇਵ', 'ਮਾਇਕਾ', 'ਲਾਲ ਮਿਰਚੀ ਹਰੀ ਮਿਰਚੀ' ਆਦਿ 'ਚ ਕੰਮ ਕਰ ਚੁੱਕੀ ਹੈ। ਕਾਮੇਡੀ ਸ਼ੋਅ ਤੋਂ ਇਲਾਵਾ ਸ਼ਿਲਪਾ ਨੇਗਟਿਵ ਰੋਲ ਵੀ ਅਦਾ ਕਰ ਚੁੱਕੀ ਹੈ। ਸ਼ਿਲਪਾ ਨੇ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨਾਲ ਵੀ ਇਕ ਫਨੀ ਆਈਟਮ ਨੰਬਰ ਵੀ ਸ਼ੂਟ ਕੀਤਾ ਹੈ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਿਲਪਾ ਵੈਬ ਸੀਰੀਜ਼ ਰਾਹੀ ਵਾਪਸੀ ਕਰਨ ਵਾਲੀ ਹੈ।


Tags: Shilpa Shinde Glamorous stylish Angoori Bhabhi Bhabi Ji Ghar Par Hai ਸ਼ਿਲਪਾ ਸ਼ਿੰਦੇ ਅੰਗੂਰੀ ਭਾਭੀ