FacebookTwitterg+Mail

ਕਪਿਲ ਅਤੇ ਸੁਨੀਲ ਦੀ ਲੜਾਈ ਨੂੰ ਖਤਮ ਕਰ ਰਹੇ ਨੇ ਸਿੱਧੂ, ਕਿਹਾ ਦੋਹਾਂ ਨੂੰ ਲਿਆਉਣਾ ਮੇਰੀ ਜ਼ਿੰਮੇਵਾਰੀ

kapil sharma
25 March, 2017 05:49:06 PM
ਨਵੀਂ ਦਿੱਲੀ- ਟੀ. ਵੀ. 'ਦਿ ਕਪਿਲ ਸ਼ਰਮਾ ਸ਼ੋਅ' ਕਪਿਲ ਦੇ ਹੱਸਗੁਲਿਆਂ ਅਤੇ ਸੁਨੀਲ ਦੀ ਕਾਮੇਡੀ 'ਤੇ ਠੋਕੋ ਤਾਲੀ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਇਨ੍ਹੀਂ ਦਿਨੀਂ ਦੋਹਾਂ ਦੇ ਵਿਚ ਹੋਏ ਝਗੜੇ ਦੇ ਬਾਰੇ 'ਚ ਕਿਹਾ ਹੈ ਕਿ ਉਹ ਸ਼ੋਅ ਦੇ ਸਭ ਤੋਂ ਸੀਨੀਅਰ ਟੀਮ ਮੈਂਬਰ ਹਨ ਅਤੇ ਇਸ ਨਾਤੇ ਕਪਿਲ ਅਤੇ ਸੁਨੀਲ ਨੂੰ ਇਕੱਠੇ ਲਿਆਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਪਿਛਲੇ ਦਿਨੀਂ ਕਪਿਲ ਅਤੇ ਸੁਨੀਲ ਦੇ ਵਿਚ ਲੜਾਈ ਦੀਆਂ ਖਬਰਾਂ ਮੀਡੀਆ 'ਚ ਫੈਲੀਆਂ ਹੋਈਆਂ ਹਨ। ਇਸ ਗੱਲ ਨੂੰ ਲੈ ਕੇ ਪੂਰੀ ਟੀਮ 'ਚ ਅਫਰਾ-ਤਫਰੀ ਮਚੀ ਹੋਈ ਹੈ ਕਿਉਂਕਿਸੁਨੀਲ ਇਸ ਸ਼ੋਅ ਨੂੰ ਅਲਵਿਦਾ ਕਹਿ ਚੁੱਕੇ ਹਨ।
ਸੂਤਰਾਂ ਅਨੁਸਾਰ ਬਾਕੀ ਟੀਮ ਮੈਂਬਰਜ਼ ਵੀ ਇਸ ਸ਼ੋਅ ਨੂੰ ਛੱਡਣ ਦਾ ਮਨ ਬਣਾ ਚੁੱਕੇ ਹਨ। ਇਸ ਮਾਮਲੇ 'ਤੇ ਸਿੱਧੂ ਨੇ ਕਿਹਾ ਹੈ,''ਕਪਿਲ ਅਤੇ ਸੁਨੀਲ ਦੋਵੇਂ ਭਰਾ ਹਨ। ਟੀਮ ਦਾ ਸੀਨੀਅਰ ਮੈਂਬਰ ਹੋਣ ਦੇ ਨਾਤੇ ਇਹ ਮੇਰਾ ਫਰਜ਼ ਹੈ ਕਿ ਮੈਂ ਇਨ੍ਹਾਂ ਨੂੰ ਵਾਪਸ ਲਿਆਵਾਂ। ਇਹ ਇਕ ਅਜਿਹਾ ਸ਼ੋਅ ਹੈ ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ।'' ਦੱਸ ਦਈਏ ਕਿ ਸਿੱਧੂ ਇਸ ਸ਼ੋਅ ਦੇ ਸ਼ੁਰੂਆਤ ਤੋਂ ਹੀ ਇਸ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਉਹ ਟੀਮ ਦੇ ਹਰ ਮੈਂਬਰ ਨਾਲ ਜੁੜੇ ਹੋਏ ਹਨ। ਕਪਿਲ ਅਤੇ ਸੁਨੀਲ ਦੇ ਇਲਾਵਾ ਸਿੱਧੂ ਵੀ ਇਸ ਸ਼ੋਅ ਨੂੰ ਲੈ ਕੇ ਵਿਵਾਦਾਂ 'ਚ ਆ ਚੁੱਕੇ ਹਨ।

Tags: Kapil sharma Navjot Singh Sidhu Sunil grover ਕਪਿਲ ਸ਼ਰਮਾ ਨਵਜੋਤ ਸਿੰਘ ਸਿੱਧੂ

About The Author

Anuradha Sharma

Anuradha Sharma is News Editor at Jagbani.