FacebookTwitterg+Mail

ਟੀ. ਵੀ. ਅਭਿਨੇਤਾ ਪਾਰਥ ਸਮੰਥਾਨ 'ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼, ਕੇਸ ਦਰਜ

parth samthaan
25 March, 2017 08:33:41 PM
ਮੁੰਬਈ— 'ਕੈਸੀ ਯੇ ਯਾਰੀਆਂ' ਸੀਰੀਅਲ ਦੇ ਪਾਰਥ ਸਮੰਥਾਨ 'ਤੇ 20 ਸਾਲ ਦੀ ਇਕ ਮਾਡਲ ਨੇ ਯੌਨ ਸ਼ੋਸ਼ਣ ਦਾ ਕੇਸ ਦਰਜ ਕਰਵਾਇਆ ਹੈ। ਮਾਡਲ ਨੇ ਬਾਂਗੁਰ ਨਗਰ ਪੁਲਸ ਸਟੇਸ਼ਨ 'ਚ ਪਾਰਥ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ। ਹਾਲਾਂਕਿ ਪਾਰਥ ਨੂੰ ਅਜੇ ਤਕ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ ਪਰ ਉਸ ਨੂੰ ਪੁੱਛਗਿੱਛ ਲਈ ਪੁਲਸ ਸਟੇਸ਼ਨ ਸੱਦਿਆ ਗਿਆ ਸੀ।
ਦੱਸਣਯੋਗ ਹੈ ਕਿ 2012 'ਚ ਪਾਰਥ ਨੇ ਪ੍ਰੋਡਿਊਸਰ ਵਿਕਾਸ ਗੁਪਤਾ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਪਰ ਉਸ ਦੇ 20 ਦਿਨਾਂ ਬਾਅਦ ਹੀ ਦੋਵਾਂ ਨੂੰ ਬੈਂਕਾਕ 'ਚ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਸੀ। 2016 'ਚ ਪਾਰਥ ਨੇ ਇਕ ਵਾਰ ਫਿਰ ਵਿਕਾਸ 'ਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ।
ਇਸ ਮਾਮਲੇ 'ਤੇ ਏਕਤਾ ਕਪੂਰ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਕਿਹਾ ਸੀ ਕਿ ਪਾਰਥ ਤੇ ਵਿਕਾਸ ਗੇਅ ਰਿਲੇਸ਼ਨਸ਼ਿਪ 'ਚ ਸਨ। ਉਸ ਨੇ ਦੋਵਾਂ ਨੂੰ ਬੈਂਕਾਕ 'ਚ ਦੇਖਿਆ ਸੀ।

Tags: Parth Samthaan Molestation ਪਾਰਥ ਸਮੰਥਾਨ ਯੌਨ ਸ਼ੋਸ਼ਣ