FacebookTwitterg+Mail

ਤਾਂ ਇਸ ਵਜ੍ਹਾ ਕਾਰਨ Cannes Film Festival 'ਚ ਨਜ਼ਰ ਨਹੀਂ ਆਵੇਗੀ ਦੀਪਿਕਾ ਪਾਦੁਕੋਣ

deepika padukone
25 March, 2017 09:00:52 PM
ਮੁੰਬਈ— ਦੀਪਿਕਾ ਪਾਦੁਕੋਣ ਨੇ ਹਾਲ ਹੀ 'ਚ ਬਿਊਟੀ ਪ੍ਰੋਡਕਟਸ ਬਣਾਉਣ ਵਾਲੀ ਕੰਪਨੀ 'ਲੋਰੀਅਲ ਪੈਰਿਸ' ਨਾਲ ਇਕ ਅੰਤਰਰਾਸ਼ਟਰੀ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਉਹ ਕੰਪਨੀ ਦੀ ਭਾਰਤੀ ਬ੍ਰਾਂਡ ਦੇ ਰੂਪ 'ਚ ਨਜ਼ਰ ਆਵੇਗੀ। ਸ਼ੁੱਕਰਵਾਰ ਨੂੰ ਐੱਚ. ਟੀ. ਸਟਾਈਲ ਐਵਾਰਡ ਸਮਾਰੋਹ ਦੌਰਾਨ ਦੀਪਿਕਾ ਨੇ ਦੱਸਿਆ ਕਿ 'ਪਦਮਾਵਤੀ' ਦੀ ਸ਼ੂਟਿੰਗ 'ਚ ਰੁੱਝੀ ਹੋਣ ਕਾਰਨ ਉਹ ਇਸ ਸਾਲ ਕਾਨਸ ਫਿਲਮ ਫੈਸਟੀਵਲ 'ਚ ਸ਼ਾਮਲ ਨਹੀਂ ਹੋ ਸਕੇਗੀ।
ਸਮਾਰੋਹ 'ਚ ਐਵਾਰਡ ਜਿੱਤਣ ਵਾਲੀ ਦੀਪਿਕਾ ਨੇ ਕਿਹਾ, 'ਐਵਾਰਡ ਜਿੱਤਣ ਦਾ ਤਜਰਬਾ ਹਮੇਸ਼ਾ ਸ਼ਾਨਦਾਰ ਹੁੰਦਾ ਹੈ। ਇਹ ਇਕ ਸਟਾਈਲ ਐਵਾਰਡ ਹੈ ਤੇ ਇਹ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਸਮਰਪਿਤ ਹੈ, ਭਾਵੇਂ ਉਹ ਸਟਾਈਲਿਸਟ, ਹੇਅਰਡਰੈੱਸਰ, ਮੇਕਅੱਪ ਆਰਟਿਸਟ ਜਾਂ ਸਾਡੇ ਡਾਇਰੈਕਟਰ। ਮੈਨੂੰ ਲੱਗਦਾ ਹੈ ਕਿ ਸਾਡੇ 'ਚੋਂ ਹਰ ਕਿਸੇ ਦਾ ਆਪਣਾ ਇਕ ਸਟਾਈਲ ਹੈ।

Tags: Deepika Padukone Cannes Film Festival ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ