FacebookTwitterg+Mail

ਅਕਸ਼ੇ ਨੇ ਤਾਪਸੀ ਪਨੂੰ ਨੂੰ ਸਿਖਾਇਆ ਮਾਰਸ਼ਲ ਆਰਟਸ

akshay kumar taapsee pannu
25 March, 2017 10:25:27 PM
ਮੁੰਬਈ— ਬਾਲੀਵੁੱਡ ਦੇ ਅਭਿਨੇਤਾ ਅਕਸ਼ੇ ਕੁਮਾਰ ਨੇ ਤਾਪਸੀ ਪਨੂੰ ਨੂੰ ਮਾਰਸ਼ਲ ਆਰਟਸ ਸਿਖਾਇਆ ਹੈ। ਅਕਸ਼ੇ ਕੁਮਾਰ ਨੇ ਆਪਣੀ ਫਿਲਮ 'ਨਾਮ ਸ਼ਬਾਨਾ' ਦੇ ਕੁੱਟਮਾਰ ਵਾਲੇ ਦ੍ਰਿਸ਼ਾਂ ਲਈ ਤਾਪਸੀ ਨੂੰ ਖਾਸ ਤੌਰ 'ਤੇ ਸਿਖਲਾਈ ਦਿੱਤੀ। ਇਹ ਫਿਲਮ ਭਾਰਤ ਦੀ ਪਹਿਲੀ ਸਪਿਨ ਆਫ ਫਿਲਮ ਹੈ। ਅਕਸ਼ੇ ਕੁਮਾਰ ਨੂੰ 20 ਸਾਲਾਂ ਤੋਂ ਮਾਰਸ਼ਲ ਆਰਟਸ ਦੀ ਕਲਾ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਇਸ ਫਿਲਮ ਲਈ ਤਾਪਸੀ ਨੂੰ ਐਕਸ਼ਨ ਤੇ ਸਟੰਟ ਦੀ ਸਿਖਲਾਈ ਦਿੱਤੀ। ਤਾਪਸੀ ਅਕਸ਼ੇ ਕੁਮਾਰ ਦੇ ਮਾਰਸ਼ਲ ਆਰਟਸ ਸਿਖਲਾਈ ਕੇਂਦਰ 'ਚ ਬੀਤੇ 6 ਮਹੀਨਿਆਂ ਤੋਂ ਸਿਖਲਾਈ ਲੈ ਰਹੀ ਹੈ। ਅਕਸ਼ੇ ਕੁਮਾਰ ਦੀ ਨਿਗਰਾਨੀ 'ਚ ਉਸ ਦੀ ਕੋਚਿੰਗ ਹੁੰਦੀ ਰਹਿੰਦੀ ਹੈ।

Tags: Akshay Kumar Taapsee Pannu Martial Arts ਅਕਸ਼ੇ ਕੁਮਾਰ ਤਾਪਸੀ ਪਨੂੰ ਮਾਰਸ਼ਲ ਆਰਟਸ