FacebookTwitterg+Mail

ਫਿਰੋਜ਼ਪੁਰੀਆਂ ਤੇ ਲਾਹੌਰੀਆਂ ਦੀ ਸਾਂਝ ਦੀ ਕਹਾਣੀ ਹੈ 'ਲਹੌਰੀਏ' (ਵੀਡੀਓ)

13 April, 2017 03:13:35 PM
ਜਲੰਧਰ— ਅਮਰਿੰਦਰ ਗਿੱਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਲਹੌਰੀਏ' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਅਮਰਿੰਦਰ ਗਿੱਲ ਦੇ ਨਾਲ ਸਰਗੁਣ ਮਹਿਤਾ 'ਲਹੌਰੀਏ' 'ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਟਰੇਲਰ ਤੋਂ ਸਾਫ ਹੈ ਕਿ ਫਿਲਮ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸ਼ੁਰੂ ਹੋਈ ਪ੍ਰੇਮ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਰੋਜ਼ਪੁਰ ਦਾ ਮੁੰਡਾ ਅਮਰਿੰਦਰ ਗਿੱਲ ਲਾਹੌਰ ਦੀ ਕੁੜੀ ਸਰਗੁਣ ਮਹਿਤ ਨੂੰ ਦਿਲ ਦੇ ਬੈਠਦਾ ਹੈ ਤੇ ਕਿਵੇਂ ਇਨ੍ਹਾਂ ਦਾ ਮੇਲ ਹੁੰਦਾ ਹੈ, ਇਸੇ 'ਤੇ ਆਧਾਰਿਤ ਹੈ ਫਿਲਮ 'ਲਾਹੌਰੀਏ'।
ਫਿਲਮ ਦਾ ਨਿਰਦੇਸ਼ਨ ਤੇ ਲੇਖਨ ਅੰਬਰਦੀਪ ਸਿੰਘ ਵਲੋਂ ਕੀਤਾ ਗਿਆ ਹੈ। ਫਿਲਮ ਦਾ ਨਿਰਮਾਣ ਅੰਬਰਦੀਪ ਸਿੰਘ ਤੇ ਰਿਧਮ ਬੁਆਏਜ਼ ਐਂਟਰਟੇਨਮੈਂਟ ਵਲੋਂ ਮਿਲ ਕੇ ਕੀਤਾ ਗਿਆ ਹੈ। ਫਿਲਮ 'ਚ ਅਮਰਿੰਦਰ ਗਿੱਲ, ਸੁਨਿਧੀ ਚੌਹਾਨ ਤੇ ਗੁਰਪ੍ਰੀਤ ਮਾਨ ਵਲੋਂ ਗੀਤ ਗਾਏ ਗਏ ਹਨ। ਟਰੇਲਰ 'ਚ ਅਮਰਿੰਦਰ ਗਿੱਲ ਦਾ ਗੀਤ 'ਅੱਖਰ' ਤੇ ਗੁਰਪ੍ਰੀਤ ਮਾਨ ਵਲੋਂ ਗਾਇਆ ਗੀਤ 'ਜੇ ਜੰਞਾਂ ਜਾਂਦੀਆਂ ਲਾਹੌਰ ਨੂੰ' ਸੁਣਨ ਨੂੰ ਮਿਲ ਰਹੇ ਹਨ। ਫਿਲਮ 'ਚ ਯੁਵਰਾਜ ਹੰਸ, ਨਿਮਰਤ ਖਹਿਰਾ, ਗੁੱਗੂ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ ਤੇ ਰਾਜੀਵ ਠਾਕੁਰ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। 'ਲਹੌਰੀਏ' 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: Amrinder Gill Sargun Mehta Lahoriye ਅਮਰਿੰਦਰ ਗਿੱਲ ਸਰਗੁਣ ਮਹਿਤਾ ਲਹੌਰੀਏ