FacebookTwitterg+Mail

'ਮੰਜੇ ਬਿਸਤਰੇ' ਦੇ ਵਿਸ਼ੇਸ਼ ਸ਼ੋਅ 'ਤੇ ਪਹੁੰਚੇ ਫਿਲਮ ਪ੍ਰਬੰਧਕ ਤੇ ਦਰਸ਼ਕ

manje bistre
13 April, 2017 07:49:50 PM
ਮੈਲਬੌਰਨ (ਮਨਦੀਪ ਸਿੰਘ ਸੈਣੀ)— ਪੰਜਾਬੀ ਸਿਨੇਮੇ 'ਚ ਇੱਕ ਵੱੱਖਰਾ ਮੁਕਾਮ ਹਾਸਲ ਕਰ ਚੁੱਕੀ ਪੰਜਾਬੀ ਫਿਲਮ 'ਅਰਦਾਸ' ਤੋਂ ਬਾਅਦ ਨਿਰਮਾਤਾ ਗਿੱੱਪੀ ਗਰੇਵਾਲ ਦਰਸ਼ਕਾਂ ਦੀ ਕਚਹਿਰੀ 'ਚ ਆਪਣੀ ਨਵੀਂ ਫਿਲਮ 'ਮੰਜੇ ਬਿਸਤਰੇ' ਨਾਲ ਇਕ ਵਾਰ ਫਿਰ ਹਾਜ਼ਰ ਹਨ। ਬੀਤੇ ਬੁੱੱਧਵਾਰ ਨੂੰ ਫਿਲਮ 'ਮੰਜੇ ਬਿਸਤਰੇ' ਦਾ ਸ਼ਾਨਦਾਰ ਪ੍ਰੀਮੀਅਰ ਮੈਲਬੌਰਨ ਦੇ ਵਿਲੇਜ ਸਿਨੇਮਾ 'ਚ ਰੱਖਿਆ ਗਿਆ। ਪੁਰਾਣੇ ਸਮਿਆਂ 'ਚ ਵਿਆਹ ਵਾਲੇ ਘਰ 'ਚ ਸਕੇ-ਸੰਬੰਧੀਆਂ ਦਾ 15 ਦਿਨ ਪਹਿਲਾਂ ਆਉਣਾ ਸ਼ੁਰੂ ਹੋ ਜਾਂਦਾ ਸੀ ਤੇ ਘਰ ਵਾਲੇ ਮਹਿਮਾਨਾਂ ਦੇ ਆਰਾਮ ਲਈ ਆਪਣੇ ਆਂਢ-ਗੁਆਂਢ 'ਚੋਂ ਮੰਜੇ ਬਿਸਤਰੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਸਨ। ਇਸੇ 'ਤੇ ਫਿਲਮ ਦੀ ਕਹਾਣੀ ਆਧਾਰਿਤ ਹੈ।
ਸੰਨ90 ਦੇ ਦਹਾਕੇ 'ਤੇ ਬਣੀ ਇਸ ਫਿਲਮ 'ਚ ਪਿਆਰ, ਇਤਫਾਕ, ਪਹਿਰਾਵਾ, ਆਪਸੀ ਸਾਂਝ, ਰੀਤੀ-ਰਿਵਾਜਾਂ ਤੇ ਪੰਜਾਬੀ ਸੱੱਭਿਆਚਾਰ ਨੂੰ ਬਹੁਤ ਖੂਬਸੂਰਤ ਢੰਗ ਨਾਲ ਪਰਦੇ 'ਤੇ ਪੇਸ਼ ਕੀਤਾ ਗਿਆ ਹੈ। ਨਿਰਦੇਸ਼ਕ ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਗਿੱੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਹਰਿੰਦਰ ਭੁੱੱਲਰ, ਅਨੀਤਾ ਦੇਵਗਨ, ਬੀ. ਐੈੱਨ. ਸ਼ਰਮਾ ਸਮੇਤ ਕਈ ਕਲਾਕਾਰਾਂ ਨੇ ਆਪਣੇ ਅਭਿਨੈ ਦੇ ਜੌਹਰ ਵਿਖਾਏ ਹਨ। ਆਸਟ੍ਰੇਲੀਆ 'ਚ ਇਸ ਫਿਲਮ ਦੇ ਪ੍ਰਬੰਧਕ ਸਿੱੱਪੀ ਗਰੇਵਾਲ, ਸੱੱਤੀ ਗਰੇਵਾਲ ਤੇ ਸੁੱੱਖਾ ਸਿੰਘ ਨੇ ਦੱੱਸਿਆ ਕਿ ਇਹ ਇਕ ਕਾਮੇਡੀ ਭਰਪੂਰ ਪਰਿਵਾਰਕ ਫਿਲਮ ਹੈ, ਜੋ ਹਰ ਵਰਗ ਦੇ ਸਰੋਤਿਆਂ ਨੂੰ ਪਸੰਦ ਆਵੇਗੀ। ਇਹ ਫਿਲਮ ਦੁਨੀਆ ਭਰ 'ਚ 14 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: Manje Bistre Gippy Grewal Sonam Bajwa ਮੰਜੇ ਬਿਸਤਰੇ ਗਿੱਪੀ ਗਰੇਵਾਲ ਸੋਨਮ ਬਾਜਵਾ