FacebookTwitterg+Mail

ਅਮਰਿੰਦਰ-ਸਰਗੁਣ ਪੰਜਾਬੀ ਫਿਲਮਾਂ ਦੇ ਸ਼ਾਹਰੁਖ-ਕਾਜੋਲ

amrinder gill sargun mehta
15 April, 2017 04:28:18 PM
ਜਲੰਧਰ (ਰਾਹੁਲ ਸਿੰਘ)— ਜੇਕਰ ਪੰਜਾਬੀ ਗਾਇਕ ਤੇ ਅਭਿਨੇਤਾ ਅਮਰਿੰਦਰ ਗਿੱਲ ਤੇ ਹਿੰਦੀ ਟੀ. ਵੀ. ਇੰਡਸਟਰੀ ਤੋਂ ਪਾਲੀਵੁੱਡ 'ਚ ਕਦਮ ਰੱਖਣ ਵਾਲੀ ਸਰਗੁਣ ਮਹਿਤਾ ਦੀ ਜੋੜੀ ਦੀ ਤੁਲਨਾ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਤੇ ਅਭਿਨੇਤਰੀ ਕਾਜੋਲ ਨਾਲ ਕੀਤੀ ਜਾਵੇ ਤਾਂ ਗਲਤ ਨਹੀਂ ਹੋਵੇਗਾ। ਸ਼ਾਹਰੁਖ-ਕਾਜੋਲ ਦੀ ਜੋੜੀ ਨੂੰ ਬਾਲੀਵੁੱਡ 'ਚ ਸੁਪਰਹਿੱਟ ਫਿਲਮਾਂ ਦੇਣ ਲਈ ਜਾਣਿਆ ਜਾਂਦਾ ਹੈ, ਦੂਜੇ ਪਾਸੇ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਵੀ ਰੋਮਾਂਸ ਦੇ ਨਾਲ-ਨਾਲ ਸੁਪਰਹਿੱਟ ਤੇ ਬਲਾਕਬਸਟਰ ਪੰਜਾਬੀ ਫਿਲਮਾਂ ਲਈ ਜਾਣਿਆ ਜਾਂਦਾ ਹੈ। ਦੋਵਾਂ ਦੀਆਂ ਹਾਲਾਂਕਿ ਅਜੇ ਦੋ ਪੰਜਾਬੀ ਫਿਲਮਾਂ 'ਅੰਗਰੇਜ਼' (2015) ਤੇ 'ਲਵ ਪੰਜਾਬ' (2016) ਹੀ ਰਿਲੀਜ਼ ਹੋਈਆਂ ਹਨ ਪਰ ਇਨ੍ਹਾਂ ਦੀ ਜੋੜੀ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੀ ਹੈ।
ਦੋਵਾਂ ਦੀ ਅਗਲੀ ਫਿਲਮ 'ਲਹੌਰੀਏ' 12 ਮਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੇ ਟਰੇਲਰ 'ਚ ਦੋਵਾਂ ਦੀ ਪ੍ਰੇਮ ਕਹਾਣੀ ਦੇਖਣ ਨੂੰ ਮਿਲ ਰਹੀ ਹੈ। ਅਦਾਕਾਰੀ ਦੇ ਮਾਮਲੇ 'ਚ ਅਮਰਿੰਦਰ ਗਿੱਲ ਦਾ ਕੋਈ ਮੁਕਾਬਲਾ ਨਹੀਂ ਹੈ। ਸਹਿਜ ਤੇ ਹਸਮੁਖ ਸੁਭਾਅ ਦੇ ਮਾਲਕ ਅਮਰਿੰਦਰ ਗਿੱਲ ਦੀ ਅਦਾਕਾਰੀ ਕਈ ਕਲਾਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ। ਸਰਗੁਣ ਮਹਿਤਾ ਟੀ. ਵੀ. ਦੀ ਪ੍ਰਸਿੱਧ ਅਭਿਨੇਤਰੀ ਰਹੀ ਹੈ, ਜਿਸ ਦੀ ਅਦਾਕਾਰੀ ਦੀ ਜਿੰਨੀ ਤਾਰੀਫ ਕੀਤੀ ਜਾਵੇ, ਘੱਟ ਹੈ। ਉਮੀਦ ਕਰਦੇ ਹਾਂ 'ਲਹੌਰੀਏ' ਵੀ ਪੰਜਾਬੀ ਸਿਨੇਮਾ 'ਚ ਨਵਾਂ ਕੀਰਤੀਮਾਨ ਸਥਾਪਿਤ ਕਰੇਗੀ ਤੇ ਦਰਸ਼ਕਾਂ ਦੇ ਦਿਲਾਂ 'ਚ ਵੀ ਜਗ੍ਹਾ ਬਣਾਵੇਗੀ।

Tags: Amrinder Gill Sargun Mehta Lahoriye ਅਮਰਿੰਦਰ ਗਿੱਲ ਸਰਗੁਣ ਮਹਿਤਾ ਲਹੌਰੀਏ