FacebookTwitterg+Mail

ਸੰਜੇ ਦੱਤ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ, ਫਿਲਮਕਾਰ ਨੂੰ ਧਮਕੀ ਦੇਣ ਦਾ ਦੋਸ਼

non bailable warrant issue against sanjay dutt
15 April, 2017 07:26:18 PM
ਮੁੰਬਈ— ਸੰਜੇ ਦੱਤ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਨਿਊਜ਼ ਏਜੰਸੀ ਏ. ਐੱਨ. ਆਈ. ਮੁਤਾਬਕ ਸ਼ਕੀਲ ਨੂਰਾਨੀ ਨੂੰ ਧਮਕੀ ਦੇਣ ਦੇ ਮਾਮਲੇ 'ਚ ਵਾਰੰਟ ਜਾਰੀ ਕੀਤਾ ਗਿਆ ਹੈ। ਮੁੰਬਈ ਦੀ ਅੰਧੇਰੀ ਮੈਟ੍ਰੋਪਾਲੀਟਨ ਮੈਡਿਸਟ੍ਰੇਟ ਕੋਰਟ ਨੇ ਵਾਰੰਟ ਜਾਰੀ ਕੀਤਾ। ਕੋਰਟ ਪਹਿਲਾਂ ਵੀ ਸੰਜੇ ਦੱਤ ਖਿਲਾਫ ਸੰਮੰਨ ਜਾਰੀ ਕਰ ਚੁੱਕੀ ਹੈ।
ਇਹ ਕੇਸ 2002 ਦਾ ਹੈ। ਸ਼ਕੀਲ ਨੂਰਾਨੀ ਨੇ ਸੰਜੇ ਨੂੰ ਆਪਣੀ ਫਿਲਮ 'ਜਾਨ ਕੀ ਬਾਜ਼ੀ' ਲਈ 50 ਲੱਖ ਰੁਪਏ ਦੇ ਕੇ ਸਾਈਨ ਕੀਤਾ ਸੀ। ਇਸ ਤੋਂ ਬਾਅਦ ਨੂਰਾਨੀ ਨੇ ਦੋਸ਼ ਲਗਾਇਆ ਕਿ ਸੰਜੇ ਨੇ ਫਿਲਮ ਵਿਚਾਲੇ ਹੀ ਛੱਡ ਦਿੱਤੀ, ਜਿਸ ਕਾਰਨ ਨੂਰਾਨੀ ਨੂੰ 5 ਕਰੋੜ ਦਾ ਨੁਕਸਾਨ ਹੋਇਆ। ਸੰਜੇ 'ਤੇ ਦੋਸ਼ ਹਨ ਕਿ ਜਦੋਂ ਸ਼ਕੀਲ ਨੇ ਸੰਜੇ ਨਾਲ ਸਮਝੌਤਾ ਕੀਤਾ ਤਾਂ ਉਨ੍ਹਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹ ਵੀ ਦੋਸ਼ ਹੈ ਕਿ ਸੰਜੇ ਨੇ ਨੂਰਾਨੀ ਨੂੰ ਅੰਡਰਵਰਲਡ ਤੋਂ ਵੀ ਧਮਕੀਆਂ ਦਿਵਾਈਆਂ।

Tags: Sanjay Dutt Warrant ਸੰਜੇ ਦੱਤ ਵਾਰੰਟ