FacebookTwitterg+Mail

10 ਸਾਲ ਦੇ ਲੜਕੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ ਟੀ. ਵੀ. ਦੀ ਇਹ ਅਭਿਨੇਤਰੀ

    1/6
16 April, 2017 08:55:41 PM
ਮੁੰਬਈ— ਟੀ. ਵੀ. ਸ਼ੋਅ 'ਸਵਰਾਗਿਨੀ' ਨਾਲ ਸੁਰਖੀਆਂ 'ਚ ਆਈ ਅਭਿਨੇਤਰੀ ਤੇਜਸਵੀ ਪ੍ਰਕਾਸ਼ ਛੇਤੀ ਹੀ ਇਕ ਨਵੇਂ ਸੀਰੀਅਲ 'ਚ 10 ਸਾਲ ਦੇ ਲੜਕੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਸੋਨੀ ਟੀ. ਵੀ. 'ਤੇ ਸ਼ੁਰੂ ਹੋਣ ਵਾਲੇ ਸ਼ੋਅ 'ਪਹਿਰੇਦਾਰ ਪਿਆ ਕੀ' 'ਚ ਤੇਜਸਵੀ (24) ਖੁਦ ਤੋਂ 14 ਸਾਲ ਛੋਟੇ ਚਾਈਲਡ ਆਰਟਿਸਟ ਅਫਾਨ ਖਾਨ ਦੇ ਆਪੋਜ਼ਿਟ ਨਜ਼ਰ ਆਵੇਗੀ। 'ਸਵਰਾਗਿਨੀ' ਤੋਂ ਬਾਅਦ ਤੇਜਸਵੀ ਇਕ ਵਾਰ ਫਿਰ ਰਾਜਸਥਾਨੀ ਕਲਚਰ ਨੂੰ ਪਰਦੇ 'ਤੇ ਦਰਸਾਏਗੀ। ਇਹ ਸ਼ੋਅ ਯਸ਼ ਚੋਪੜਾ ਦੀ ਕਲਾਸਿਕ ਫਿਲਮ 'ਲਮਹੇ' 'ਤੇ ਆਧਾਰਿਤ ਹੈ।
ਸ਼ੋਅ ਦੇ ਪ੍ਰੋਡਿਊਸਰ ਸ਼ਸ਼ੀ ਤੇ ਸੁਮਿਤ ਮਿੱਤਲ ਦੇ ਮੁਤਾਬਕ ਇਹ ਕਹਾਣੀ ਇਕ ਅਜਿਹੇ ਲੜਕੇ ਦੀ ਹੈ, ਜੋ ਆਪਣੀ ਉਮਰ ਤੋਂ ਕਾਫੀ ਵੱਡੀ ਲੜਕੀ ਨਾਲ ਪਿਆਰ 'ਚ ਪੈ ਜਾਂਦਾ ਹੈ। ਫਿਲਮ ਦੀ ਸ਼ੂਟਿੰਗ ਰਾਜਸਥਾਨ ਦੇ ਉਦੈਪੁਰ ਪੈਲੇਸ 'ਚ ਸ਼ੁਰੂ ਹੋ ਚੁੱਕੀ ਹੈ ਤੇ ਛੇਤੀ ਹੀ ਇਸ ਦਾ ਪ੍ਰੋਮੋ ਵੀ ਸਾਹਮਣੇ ਆਵੇਗਾ। ਇਸ ਸ਼ੋਅ ਤੋਂ ਪਹਿਲਾਂ ਸ਼ਸ਼ੀ ਤੇ ਸੁਮਿਤ ਮਿੱਤਲ 'ਦੀਆ ਔਰ ਬਾਤੀ ਹਮ', 'ਤੂ ਸੂਰਜ ਮੈਂ ਸਾਂਝਾ ਪਿਆ ਜੀ' ਵਰਗੇ ਸ਼ੋਅਜ਼ ਬਣਾ ਚੁੱਕੇ ਹਨ।

Tags: Tejaswi Prakash Romance Swaragini ਸਵਰਾਗਿਨੀ ਤੇਜਸਵੀ ਪ੍ਰਕਾਸ਼ ਰੋਮਾਂਸ