FacebookTwitterg+Mail

17 ਸਾਲ ਦੀ ਉਮਰ 'ਚ ਅਜਿਹੀ ਦਿਖਦੀ ਸੀ ਟਾਈਗਰ ਸ਼ਰਾਫ ਦੀ ਗਰਲਫਰੈਂਡ, ਤਸਵੀਰਾਂ ਕਰ ਦੇਣਗੀਆਂ ਹੈਰਾਨ

    1/10
17 April, 2017 06:08:46 PM
ਮੁੰਬਈ— ਫਿਲਮਾਂ ਤੋਂ ਜ਼ਿਆਦਾ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਦਿਸ਼ਾ ਪਟਾਨੀ ਇਕ ਵਾਰ ਮੁੜ ਆਪਣੇ ਪਹਿਲੇ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਹੈ। ਟਾਈਗਰ ਸ਼ਰਾਫ ਨਾਲ ਡੇਟਿੰਗ ਕਰ ਰਹੀ 24 ਸਾਲਾ ਦਿਸ਼ਾ ਨੇ 17 ਸਾਲ ਦੀ ਉਮਰ 'ਚ ਇਹ ਫੋਟੋਸ਼ੂਟ ਕਰਵਾਇਆ ਸੀ। ਹੁਣ ਗਲੈਮਰੈੱਸ ਲੁੱਕ 'ਚ ਦਿਖਣ ਵਾਲੀ ਦਿਸ਼ਾ ਉਸ ਫੋਟੋਸ਼ੂਟ 'ਚ ਬੇਹੱਦ ਸਾਦੀ ਤੇ ਵੱਖਰੀ ਲੁੱਕ 'ਚ ਨਜ਼ਰ ਆ ਰਹੀ ਹੈ।
ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਜਨਮੀ ਦਿਸ਼ਾ ਬਚਪਨ ਤੋਂ ਹੀ ਪੜ੍ਹਨ 'ਚ ਹੁਸ਼ਿਆਰ ਸੀ। ਇਹੀ ਵਜ੍ਹਾ ਸੀ ਕਿ ਉਹ ਸਾਇੰਸਦਾਨ ਬਣਨ ਦਾ ਸੁਪਨਾ ਦੇਖਦੀ ਸੀ। ਹਾਲਾਂਕਿ ਕਿਸਮਤ ਨੇ ਉਸ ਲਈ ਕੁਝ ਹੋਰ ਹੀ ਚੁਣਿਆ ਸੀ। 2011 'ਚ ਲਖਨਊ ਐਮਿਟੀ ਯੂਨੀਵਰਸਿਟੀ 'ਚ ਬਾਇਓਟੈੱਕ ਦੀ ਪੜ੍ਹਾਈ ਕਰਦਿਆਂ ਉਸ ਨੇ ਫੈਸ਼ਨ ਜਗਤ 'ਚ ਕਿਸਮਤ ਅਜ਼ਮਾਈ। 2013 'ਚ ਉਹ 'ਫੇਮਿਨਾ ਮਿਸ ਇੰਡੀਆ ਇੰਦੌਰ' ਦੀ ਰਨਰਅੱਪ ਰਹੀ। 2015 'ਚ ਆਈ ਤੇਲਗੂ ਫਿਲਮ 'ਲੋਫਰ' ਰਾਹੀਂ ਉਸ ਨੇ ਡੈਬਿਊ ਕੀਤਾ।

Tags: Disha Patani Tiger Shroff Girlfriend ਦਿਸ਼ਾ ਪਟਾਨੀ ਟਾਈਗਰ ਸ਼ਰਾਫ ਗਰਲਫਰੈਂਡ