FacebookTwitterg+Mail

ਸਨਕੀ ਮਹਿਲਾ ਫੈਨ ਨੇ ਅਮਿਤਾਭ ਦੇ ਕਮਰੇ 'ਚ ਦਾਖਲ ਹੋ ਕੇ ਕੀਤੀ ਸੀ ਇਹ ਸ਼ਰਮਨਾਕ ਹਰਕਤ

amitabh bachchan female fan
17 April, 2017 06:40:18 PM
ਮੁੰਬਈ— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਕਈ ਚਾਹੁਣ ਵਾਲੇ ਹਨ ਪਰ ਇਕ ਵਾਰ ਆਪਣੇ ਇਕ ਫੈਨ ਕਾਰਨ ਅਮਿਤਾਭ ਦੇ ਹੋਸ਼ ਉੱਡ ਗਏ ਸਨ। ਜਦੋਂ ਅਮਿਤਾਭ ਆਪਣੀ ਇਕ ਫਿਲਮ ਦੀ ਸ਼ੂਟਿੰਗ ਕਰਕੇ ਆਪਣੇ ਹੋਟਲ ਦੇ ਕਮਰੇ 'ਚ ਜਾ ਰਹੇ ਸਨ ਤਾਂ ਅਮਿਤਾਭ ਨੇ ਜਿਵੇਂ ਹੀ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੇਖਿਆ ਕਿ ਕਮਰੇ 'ਚ ਇਕ ਲੜਕੀ ਪਹਿਲਾਂ ਤੋਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੈ। ਅਮਿਤਾਭ ਇਸ ਤਰ੍ਹਾਂ ਅਚਾਨਕ ਇਕ ਲੜਕੀ ਨੂੰ ਆਪਣੇ ਕਮਰੇ 'ਚ ਦੇਖ ਕੇ ਹੈਰਾਨ ਰਹਿ ਗਏ।
ਅਮਿਤਾਭ ਨੇ ਉਸ ਲੜਕੀ ਨੂੰ ਬੜੀ ਨਰਮੀ ਨਾਲ ਕਮਰੇ ਤੋਂ ਜਾਣ ਲਈ ਕਿਹਾ ਪਰ ਉਹ ਨਹੀਂ ਮੰਨੀ। ਕਮਰੇ ਤੋਂ ਨਿਕਲਣ ਦੀ ਬਜਾਏ ਉਸ ਲੜਕੀ ਨੇ ਅਜੀਬੋ-ਗਰੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅਮਿਤਾਭ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਸ਼ੁਰੂ ਕਰ ਦਿੱਤਾ। ਅਮਿਤਾਭ ਵਾਰ-ਵਾਰ ਉਸ ਲੜਕੀ ਨੂੰ ਬਾਹਰ ਜਾਣ ਲਈ ਕਹਿੰਦੇ ਰਹੇ ਪਰ ਉਹ ਨਹੀਂ ਮੰਨੀ।
ਜਦੋਂ ਕੁਝ ਨਾ ਸੁੱਝਿਆ ਤਾਂ ਅਮਿਤਾਭ ਨੇ ਖੁਦ ਹੀ ਉਸ ਲੜਕੀ ਨੂੰ ਕਮਰੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਉਹ ਕਮਰੇ ਦਾ ਦਰਵਾਜ਼ਾ ਖੋਲ੍ਹਣ ਲਈ ਉਠੇ ਤਾਂ ਉਸ ਲੜਕੀ ਨੇ ਤੁਰੰਤ ਉਠ ਕੇ ਕਮਰੇ ਨੂੰ ਤਾਲਾ ਲਗਾ ਦਿੱਤਾ। ਫਿਰ ਉਸ ਲੜਕੀ ਨੇ ਅਮਿਤਾਭ ਦੇ ਸਾਹਮਣੇ ਹੀ ਆਪਣੀ ਸਾੜ੍ਹੀ ਉਤਾਰ ਦਿੱਤੀ ਤੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਰੌਲਾ ਪਾ ਦੇਵੇਗੀ। ਕਾਫੀ ਸੋਚ-ਵਿਚਾਰ ਤੋਂ ਬਾਅਦ ਅਮਿਤਾਭ ਨੇ ਉਸ ਲੜਕੀ ਨੂੰ ਕਿਹਾ, 'ਚਲੋ ਚਾਹ ਪੀ ਲਓ ਫਿਰ ਗੱਲ ਕਰਦੇ ਹਾਂ'।
ਅਜਿਹਾ ਕਹਿ ਕੇ ਅਮਿਤਾਭ ਨੇ ਫੋਨ 'ਤੇ ਵੇਟਰ ਨੂੰ ਚਾਹ ਲਿਆਉਣ ਦਾ ਆਰਡਰ ਦਿੱਤਾ। ਵੇਟਰ ਜਦੋਂ ਚਾਹ ਲੈ ਕੇ ਆਇਆ ਤਾਂ ਉਸ ਨੇ ਦਰਵਾਜ਼ਾ ਖੜਕਾਇਆ ਪਰ ਜਿਵੇਂ ਹੀ ਅਮਿਤਾਭ ਦਰਵਾਜ਼ਾ ਖੋਲ੍ਹਣ ਲਈ ਗਏ ਤਾਂ ਉਹ ਲੜਕੀ ਡਰ ਗਈ ਤੇ ਤੁਰੰਤ ਦੇਖਣ ਲਈ ਦਰਵਾਜ਼ੇ ਦੇ ਸਾਹਮਣੇ ਆ ਗਈ। ਮੌਕਾ ਦੇਖਦਿਆਂ ਹੀ ਅਮਿਤਾਭ ਨੇ ਉਸ ਲੜਕੀ ਨੂੰ ਗੋਦ 'ਚ ਚੁੱਕ ਕੇ ਕਮਰੇ ਤੋਂ ਬਾਹਰ ਕਰ ਦਿੱਤਾ ਤੇ ਦਰਵਾਜ਼ਾ ਜ਼ੋਰ ਨਾਲ ਬੰਦ ਕਰ ਦਿੱਤਾ।

Tags: Amitabh Bachchan Female Fan ਅਮਿਤਾਭ ਬੱਚਨ ਮਹਿਲਾ ਫੈਨ