FacebookTwitterg+Mail

Pics: ਸੋਨੂੰ ਨਿਗਮ ਵਲੋਂ ਅਜਾਨ 'ਤੇ ਕੀਤੇ ਗਏ ਟਵੀਟ ਦਾ ਨਤੀਜਾ ਭੁਗਤਣਾ ਪਿਆ ਸੋਨੂੰ ਸੂਦ ਨੂੰ

    1/11
17 April, 2017 08:53:02 PM
ਮੁੰਬਈ— ਸੋਮਵਾਰ ਸਵੇਰੇ ਗਾਇਕ ਸੋਨੂੰ ਨਿਗਮ ਦੇ ਇਕ ਟਵੀਟ ਨੇ ਹੰਗਾਮਾ ਮਚਾ ਦਿੱਤਾ। ਸੋਨੂੰ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਮੁਸਲਮਾਨ ਨਹੀਂ ਹਨ ਪਰ ਫਿਰ ਵੀ ਰੋਜ਼ਾਨਾ ਸਵੇਰੇ ਅਜਾਨ ਦੀ ਆਵਾਜ਼ ਨਾਲ ਮੇਰੀ ਨੀਂਦ ਖੁੱਲ੍ਹ ਜਾਂਦੀ ਹੈ। ਕਦੋਂ ਤਕ ਸਾਨੂੰ ਲੋਕਾਂ ਨੂੰ ਅਜਿਹੀਆਂ ਧਾਰਮਿਕ ਨੀਤੀਆਂ ਨੂੰ ਜ਼ਬਰਦਸਤੀ ਢੋਣਾ ਹੋਵੇਗਾ।
ਸੋਨੂੰ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੋਨੂੰ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲਣ ਲੱਗ ਗਈ ਪਰ ਹੱਦ ਤਾਂ ਉਦੋਂ ਹੋ ਗਈ, ਜਦੋਂ ਲੋਕ ਸੋਨੂੰ ਨਿਗਮ ਦੀ ਜਗ੍ਹਾ ਅਭਿਨੇਤਾ ਸੋਨੂੰ ਸੂਦ ਨੂੰ ਟਰੋਲ ਕਰਨ ਲੱਗੇ।
ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ, 'ਮੈਂ ਅਜੇ ਤਕ ਇਹ ਸੋਚ ਰਿਹਾ ਹਾਂ ਕਿ ਕਿਸ ਨੇ ਕਿਸ ਨੂੰ ਕੀ ਕਿਹਾ ਤੇ ਕੌਣ ਮੈਨੂੰ ਕੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ।' ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨੂੰ ਸੋਨੂੰ ਨਿਗਮ ਸਮਝ ਕੇ ਟਰੋਲ ਕਰਨ ਦਾ ਵੀ ਮਜ਼ਾਕ ਬਣਾਇਆ ਜਾ ਰਿਹਾ ਹੈ।

Tags: Sonu Nigam Sonu Sood Twitter Troll ਸੋਨੂੰ ਨਿਗਮ ਸੋਨੂੰ ਸੂਦ