FacebookTwitterg+Mail

ਕੰਡੋਮ ਐਡ ਨੂੰ ਲੈ ਕੇ ਸੰਨੀ ਲਿਓਨੀ ਮੁੜ ਵਿਵਾਦਾਂ 'ਚ, ਮਿਲੀ ਅੰਦੋਲਨ ਦੀ ਚਿਤਾਵਨੀ

sunny leone condom ad
17 April, 2017 09:50:43 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਇਕ ਵਾਰ ਮੁੜ ਆਪਣੀ ਕੰਡੋਮ ਐਡ ਨੂੰ ਲੈ ਕੇ ਸੁਰਖੀਆਂ 'ਚ ਹੈ। ਰਿਪਬਲੀਕਨ ਪਾਰਟੀ ਆਫ ਇੰਡੀਆ (ਏ) ਦੀ ਮਹਿਲਾ ਵਿੰਗ ਨੇ ਸੰਨੀ ਲਿਓਨੀ ਦੇ ਕੰਡੋਮ ਬ੍ਰਾਂਡ ਦਾ ਪ੍ਰਚਾਰ ਕਰਨ ਵਾਲੀ ਐਡ ਨੂੰ ਲੈ ਕੇ ਵਿਰੋਧ ਜਤਾਇਆ ਹੈ। ਉਨ੍ਹਾਂ ਨੇ ਇਸ ਐਡ ਨੂੰ ਦਿਖਾਉਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਆਰ. ਪੀ. ਆਈ. ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਪਾਰਟੀ ਹੈ।
ਮਹਿਲਾ ਵਿੰਗ ਦੀ ਸਕੱਤਰ ਸ਼ੀਲਾ ਗਾਂਗੁਰਦੇ ਨੇ ਕਿਹਾ, 'ਐਡ ਨੂੰ ਦੇਖ ਕੇ ਸਾਰੀਆਂ ਮਹਿਲਾ ਦਰਸ਼ਕ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੀਆਂ ਹਨ। ਇਹ ਇਕ ਗੰਦਾ ਸੀਨ ਹੈ ਤੇ ਬਹੁਤ ਅਲੱਗ ਸੁਨੇਹਾ ਦਿੰਦੀ ਹੈ।' ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਵੱਖ-ਵੱਖ ਟੀ. ਵੀ. ਚੈਨਲਾਂ 'ਤੇ ਦਿਖਾਈਆਂ ਜਾਣ ਵਾਲੀਆਂ ਇਸ ਤਰ੍ਹਾਂ ਦੀਆਂ ਐਡਸ ਨਾਲ ਘਰੇਲੂ ਮਹਿਲਾਵਾਂ ਜਿਵੇਂ ਮਾਂ, ਭੈਣ, ਪਤਨੀ ਜਾਂ ਬੇਟੀ ਲਈ ਅਸਹਿਜ ਸਥਿਤੀ ਪੈਦਾ ਹੋ ਜਾਂਦੀ ਹੈ। ਉਹ ਪਰਿਵਾਰ ਨਾਲ ਬੈਠ ਕੇ ਟੀ. ਵੀ. ਨਹੀਂ ਦੇਖ ਸਕਦੀਆਂ ਹਨ।
ਗਾਂਗੁਰਦੇ ਨੇ ਕਿਹਾ ਕਿ ਅਸਲ 'ਚ ਮਹਿਲਾ ਦਰਸ਼ਕਾਂ, ਮਹਿਲਾ ਵਰਕਰਾਂ ਤੇ ਹੋਰਨਾਂ ਮਹਿਲਾਵਾਂ ਤੋਂ ਇਹ ਸ਼ਿਕਾਇਤ ਮਿਲੀ ਹੈ ਕਿ ਅਜਿਹੀਆਂ ਐਡਸ ਨੂੰ ਦੇਖ ਕੇ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਹੈ ਤੇ ਕੰਡੋਮ/ਗਰਭ ਨਿਰੋਧਕ ਗੋਲੀਆਂ ਦੀਆਂ ਐਡਸ 'ਤੇ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਭਿਨੇਤਰੀ ਐਡ 'ਚ ਬਹੁਤ ਵਾਹੀਆਤ ਤਰੀਕੇ ਨਾਲ ਮਰਦ ਨੂੰ ਕੰਡੋਮ ਦੀ ਵਰਤੋਂ ਕਰਨ ਲਈ ਉਤੇਜਿਤ ਕਰਦੀ ਹੈ।
ਗਾਂਗੁਰਦੇ ਦਾ ਕਹਿਣਾ ਹੈ ਕਿ ਭਾਰਤ ਵਿਕਾਸਸ਼ੀਲ ਦੇਸ਼ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸ਼ਲੀਲ ਐਡਸ ਦਿਖਾਈਆਂ ਜਾਣ ਤੇ ਪਰਿਵਾਰ ਦੇ ਲੋਕ ਇਸ ਨੂੰ ਦੇਖਣ। ਪਾਰਟੀ ਨੇ ਸਰਕਾਰ ਨੂੰ ਸੰਨੀ ਲਿਓਨੀ ਦੀ ਐਡ 'ਤੇ ਰੋਕ ਲਗਾਉਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਹੈ ਤੇ ਅਜਿਹਾ ਨਾ ਕਰਨ 'ਤੇ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ।

Tags: Sunny Leone Condom Ad ਸੰਨੀ ਲਿਓਨੀ ਕੰਡੋਮ ਐਡ