FacebookTwitterg+Mail

ਸ਼ਰਾਬੀ ਬਾਡੀਗਾਰਡ ਨਾਲ ਰਾਤ 3 ਵਜੇ ਘਰ ਪਰਤੀ ਆਲੀਆ, ਮਾਂ ਨੇ ਨੌਕਰੀਓਂ ਕੱਢਿਆ

alia bhatt bodygaurd
18 April, 2017 05:49:01 PM
ਮੁੰਬਈ— ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਉਸ ਦੇ ਬਾਡੀਗਾਰਡ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸਕਿਓਰਿਟੀ ਦਾ ਜ਼ਿੰਮਾ ਉਠਾਉਣ ਵਾਲੇ ਬਾਡੀਗਾਰਡ ਨੂੰ ਜਦੋਂ ਦੇਰ ਰਾਤ 3 ਵਜੇ ਆਲੀਆ ਨੇ ਸ਼ਰਾਬ ਦੇ ਨਸ਼ੇ 'ਚ ਦੇਖਿਆ ਤਾਂ ਉਸ ਦੀ ਮਾਂ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਖਬਰਾਂ ਮੁਤਾਬਕ ਹਾਲ ਹੀ 'ਚ ਆਲੀਆ ਬੁਆਏਫਰੈਂਡ ਸਿਧਾਰਥ ਮਲਹੋਤਰਾ ਦੇ ਘਰ ਗਈ ਸੀ। ਆਲੀਆ ਜਦੋਂ ਸਿਧਾਰਥ ਦੇ ਬਾਂਦਰਾ ਦੇ ਘਰ ਪਹੁੰਚੀ ਤਾਂ ਉਸ ਨੇ ਆਪਣੇ ਡਰਾਈਵਰ ਤੇ ਬਾਡੀਗਾਰਡ ਨੂੰ ਆਲੇ-ਦੁਆਲੇ ਰਹਿਣ ਲਈ ਕਿਹਾ ਪਰ ਆਲੀਆ ਲਈ ਮੁਸ਼ਕਿਲ ਉਦੋਂ ਆ ਗਈ, ਜਦੋਂ ਰਾਤ ਤਿੰਨ ਵਜੇ ਉਹ ਘਰ ਵਾਪਸ ਜਾਣ ਲਈ ਆਪਣੇ ਸਟਾਫ ਨੂੰ ਫੋਨ ਕਰਨ ਲੱਗੀ।
ਡਰਾਈਵਰ ਤਾਂ ਆ ਗਿਆ ਪਰ ਕਈ ਵਾਰ ਫੋਨ ਕਰਨ ਦੇ ਬਾਵਜੂਦ ਬਾਡੀਗਾਰਡ ਦਾ ਕੋਈ ਪਤਾ ਨਹੀਂ ਲੱਗਾ। ਆਖਿਰਕਾਰ ਬਾਡੀਗਾਰਡ ਆਇਆ ਤੇ ਆਲੀਆ ਘਰ ਲਈ ਰਵਾਨਾ ਹੋਈ। ਬਾਡੀਗਾਰਡ ਆਲੀਆ ਦੇ ਨਜ਼ਦੀਕ ਹੀ ਬੈਠਾ ਹੋਇਆ ਸੀ। ਜਿਵੇਂ ਹੀ ਉਸ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਆਲੀਆ ਨੂੰ ਮਹਿਸੂਸ ਹੋਇਆ ਕਿ ਉਸ ਨੇ ਸ਼ਰਾਬ ਪੀ ਰੱਖੀ ਹੈ। ਪਤਾ ਲੱਗਣ ਦੇ ਬਾਵਜੂਦ ਆਲੀਆ ਨੇ ਗੱਡੀ 'ਚ ਕੋਈ ਹੰਗਾਮਾ ਨਹੀਂ ਕੀਤਾ ਤੇ ਚੁਪਚਾਪ ਘਰ ਪਰਤੀ।
ਘਰ ਪਹੁੰਚਦਿਆਂ ਹੀ ਆਲੀਆ ਨੇ ਉਸ ਦੀ ਕਲਾਸ ਲਗਾਈ ਪਰ ਬਾਡੀਗਾਰਡ ਵਾਰ-ਵਾਰ ਸ਼ਰਾਬ ਪੀਣ ਦੀ ਗੱਲ ਤੋਂ ਇਨਕਾਰ ਕਰਦਾ ਰਿਹਾ। ਫਿਰ ਆਲੀਆ ਨੇ ਮਾਂ ਸੋਨੀ ਨੂੰ ਪੂਰੀ ਗੱਲ ਦੱਸੀ। ਅਗਲੇ ਦਿਨ ਸਵੇਰੇ ਸੋਨੀ ਨੇ ਉਸ ਬਾਡੀਗਾਰਡ ਨੂੰ ਫੋਨ ਕੀਤਾ ਤੇ ਨੌਕਰੀ ਤੋਂ ਕੱਢ ਦਿੱਤਾ।

Tags: Alia Bhatt Bodygaurd Soni Razdan ਆਲੀਆ ਭੱਟ ਬਾਡੀਗਾਰਡ ਸੋਨੀ ਰਾਜ਼ਦਾਨ