FacebookTwitterg+Mail

ਰੌਸ਼ਨ ਪ੍ਰਿੰਸ ਦੀ ਫਿਲਮ 'ਅਰਜਣ' ਦਾ ਗੀਤ 'ਡੀ. ਜੇ. ਵਾਲਿਆ' ਯੂਟਿਊਬ 'ਤੇ ਟਰੈਂਡਿੰਗ 'ਚ (ਵੀਡੀਓ)

18 April, 2017 06:14:25 PM
ਜਲੰਧਰ— ਰੌਸ਼ਨ ਪ੍ਰਿੰਸ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਰਜਣ' ਕਰਕੇ ਸੁਰਖੀਆਂ 'ਚ ਹਨ। ਫਿਲਮ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਡੀ. ਜੇ. ਵਾਲਿਆ' ਯੂਟਿਊਬ 'ਤੇ 15ਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਹੈ। ਗੀਤ 15 ਅਪ੍ਰੈਲ ਨੂੰ ਰਿਲੀਜ਼ ਹੋਇਆ, ਜਿਸ ਨੂੰ ਹੁਣ ਤਕ 21 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਗੀਤ ਨੂੰ ਨਿਮਰਤ ਖਹਿਰਾ ਨੇ ਆਵਾਜ਼ ਦਿੱਤੀ ਹੈ, ਜਦਕਿ ਇਸ ਦੇ ਬੋਲ ਦਲਵੀਰ ਸਰੋਬਾਦ ਨੇ ਲਿਖੇ ਹਨ। ਇਸ ਦਾ ਸੰਗੀਤ ਜੇ. ਕੇ. (ਜੱਸੀ ਕਤਿਆਲ) ਨੇ ਦਿੱਤਾ ਹੈ।
'ਅਰਜਣ' ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਨੇ ਕੀਤਾ ਹੈ। ਫਿਲਮ 'ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਪ੍ਰਾਚੀ ਤੇਹਲਨ, ਬੀ. ਐੱਨ. ਸ਼ਰਮਾ, ਨਿਰਮਲ ਰਿਸ਼ੀ ਸਮੇਤ ਹੋਰ ਕਲਾਕਾਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ 5 ਮਈ ਨੂੰ ਰਿਲੀਜ਼ ਹੋਵੇਗੀ।

Tags: Roshan Prince Arjan Prachi Tehlan DJ Waaleya ਰੌਸ਼ਨ ਪ੍ਰਿੰਸ ਅਰਜਣ ਪ੍ਰਾਚੀ ਤੇਹਲਨ ਡੀ ਜੇ ਵਾਲਿਆ