FacebookTwitterg+Mail

'ਬਿੱਗ ਬੌਸ' ਦੀ ਮੁਕਾਬਲੇਬਾਜ਼ ਨੇ ਕੀਤਾ ਸਵਾਲ, 'ਬੀੜੀ ਟੈਕਸ ਫ੍ਰੀ ਪਰ ਸੈਨੇਟਰੀ ਪੈਡਸ ਨਹੀਂ'

    1/5
18 April, 2017 07:49:49 PM
ਮੁੰਬਈ— 'ਬਿੱਗ ਬੌਸ 9' ਦੀ ਮੁਕਾਬਲੇਬਾਜ਼ ਰਹੀ ਪ੍ਰਿਆ ਮਲਿਕ ਆਪਣੇ ਬੋਲਡ ਤੇ ਬਿੰਦਾਸ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਪ੍ਰਿਆ ਨੇ ਸਰਕਾਰ ਨੂੰ ਸਵਾਲ ਕੀਤਾ ਤੇ ਮੰਗ ਵੀ ਰੱਖੀ ਹੈ ਕਿ ਸੈਨੇਟਰੀ ਪੈਡਸ ਨੂੰ ਟੈਕਸ ਫ੍ਰੀ ਕਰ ਦਿੱਤਾ ਜਾਵੇ।
ਦੱਸਣਯੋਗ ਹੈ ਕਿ ਪ੍ਰਿਆ ਮਲਿਕ ਪਿਛਲੇ ਦਿਨੀਂ ਫਿਲਮ 'ਬਾਰ ਬਾਰ ਦੇਖੋ' ਦੇ ਇਕ ਬ੍ਰਾ ਸੀਨ 'ਤੇ ਸੈਂਸਰ ਬੋਰਡ ਦੇ ਉਠਾਏ ਸਵਾਲ 'ਤੇ ਉਨ੍ਹਾਂ ਖਿਲਾਫ ਅੰਦੋਲਨ ਕਰਨ ਲਈ ਬ੍ਰਾ ਲੈੱਸ ਹੋ ਗਈ ਸੀ। ਵਿੱਤ ਮੰਤਰੀ ਅਰੁਣ ਜੇਤਲੀ ਤੋਂ ਪ੍ਰਿਆ ਨੇ ਇਹ ਮੰਗ ਰੱਖੀ ਹੈ ਕਿ ਦੇਸ਼ 'ਚ ਪੈਡਸ ਨੂੰ ਟੈਕਸ ਫ੍ਰੀ ਕਰ ਦਿੱਤਾ ਜਾਵੇ ਤਾਂ ਕਿ ਕਰੋੜਾਂ ਮਹਿਲਾਵਾਂ ਨੂੰ ਇਸ ਦਾ ਲਾਭ ਮਿਲ ਸਕੇ।
ਪ੍ਰਿਆ ਨੇ ਟਵਿਟਰ 'ਤੇ #Lahukalagaan ਹੈਸ਼ਟੈਗ ਨਾਲ ਕਈ ਟਵੀਟ ਕੀਤੇ ਹਨ, ਜਿਨ੍ਹਾਂ 'ਚ ਪ੍ਰਿਆ ਨੇ ਲਿਖਿਆ ਹੈ ਕਿ ਬੀੜੀ ਟੈਕਸ ਫ੍ਰੀ ਹੈ ਪਰ ਪੈਡਸ ਨਹੀਂ। ਪ੍ਰਿਆ ਨੇ ਟਵੀਟ ਕੀਤਾ ਹੈ ਕਿ ਧੰਨਵਾਦ #Lahukalagaan ਲਈ, ਜਿਸ ਦੀ ਵਜ੍ਹਾ ਕਾਰਨ ਅੱਜ ਵੀ 88 ਫੀਸਦੀ ਮਹਿਲਾਵਾਂ ਕੱਪੜਾ, ਪਲਾਸਟਿਕ, ਸੁੱਕੇ ਪੱਤੇ ਤੇ ਮਿੱਟੀ ਦੀ ਵਰਤੋਂ ਕਰ ਰਹੀਆਂ ਹਨ, ਜਦਕਿ ਚੰਗੇ ਦਿਨ ਚੱਲ ਰਹੇ ਹਨ।

Tags: Priya Malik Bigg Boss Twitter ਪ੍ਰਿਆ ਮਲਿਕ ਬਿੱਗ ਬੌਸ ਟਵਿਟਰ