FacebookTwitterg+Mail

ਇਸ ਅਭਿਨੇਤਾ ਲਈ ਮਹਿਲ ਨਾਲੋਂ ਘੱਟ ਨਹੀਂ ਹੈ ਉਸ ਦਾ ਪੁਰਾਣਾ ਘਰ, ਮਿੱਟੀ ਦੇ ਚੁਲ੍ਹੇ 'ਤੇ ਬਣਦਾ ਹੈ ਖਾਣਾ

    1/7
13 May, 2017 06:08:49 PM
ਮੁੰਬਈ— ਬਾਲੀਵੁੱਡ ਦੇ ਅਭਿਨੇਤਾ ਪੰਕਜ ਤ੍ਰਿਪਾਠੀ ਬਿਹਾਰ ਦੇ ਗੋਪਾਲਗੰਜ਼ ਦੇ ਰਹਿਣ ਵਾਲੇ ਹਨ, ਉਹ ਹਾਲ ਹੀ 'ਚ ਆਪਣੇ ਘਰ ਆਏ। ਲਗਭਗ ਇਕ ਹਫਤੇ ਦੀ ਛੁੱਟੀ ਬਤੀਤ ਕਰਨ ਤੋਂ ਬਾਅਦ ਪੰਕਜ 11 ਮਈ ਨੂੰ ਵਾਪਸ ਮੁੰਬਈ ਪਹੁੰਚੇ। ਲਗਭਗ ਇਕ ਹਫਤਾ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਅਤੇ ਦੋਸਤਾਂ ਨਾਲ ਸਮਾਂ ਗੁਜਾਰਿਆ। ਇਸ ਦੌਰਾਨ ਪੰਕਜ ਨੇ ਮਾਤਾ-ਪਿਤਾ ਨਾਲ ਤਸਵੀਰਾਂ ਵੀ ਕਲਿੱਕ ਕੀਤੀਆਂ। ਦੱਸਣਾ ਚਾਹੁੰਦੇ ਹਾਂ ਕਿ ਪੰਕਜ ਦੇ ਘਰ 'ਤੇ ਅਜੇ ਵੀ ਮਿੱਟੀ ਦੇ ਚੁੱਲ੍ਹੇ 'ਤੇ ਖਾਣਾ ਬਣਦਾ ਹੈ।
ਪੰਕਜ ਗੋਪਾਲਗੰਜ ਦੇ ਬੇਲਸੰਡ ਪਿੰਡ ਦੇ ਰਹਿਣ ਵਾਲੇ ਹਨ। ਇੱਥੇ ਵਾਲੇ ਘਰ 'ਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਵੀ ਰਹਿੰਦੇ ਹਨ। ਪੰਕਜ ਇਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਬਨਾਰਸ ਤ੍ਰਿਪਾਠੀ ਅਤੇ ਮਾਤਾ ਦਾ ਨਾਂ ਹੇਮੰਤੀ ਦੇਵੀ ਹੈ। ਮੁੰਬਈ 'ਚ ਸ਼ੂਟਿੰਗ ਦੌਰਾਨ ਜਦੋਂ ਵੀ ਉਨ੍ਹਾਂ ਨੂੰ ਛੁੱਟੀ ਮਿਲਦੀ ਹੈ ਤਾਂ ਪੰਕਜ਼ ਆਪਣੇ ਘਰ ਚਲੇ ਜਾਂਦੇ ਹਨ।
ਇਸ ਤਰ੍ਹਾਂ ਸ਼ੁਰੂ ਕੀਤੀ ਸੀ ਐਕਟਿੰਗ
► ਆਖਿਰਕਾਰ ਪੰਕਜ ਨੇ ਦੱਸਿਆ ਕਿ 10ਵੀਂ ਕਲਾਸ ਤੱਕ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਫਿਲਮਾਂ ਕੀ ਹੁੰਦੀਆਂ ਹਨ। 11ਵੀਂ ਤੱਕ ਖੁਦ ਪੰਕਜ ਖੇਤੀ ਕਰਦੇ ਸਨ। ਬਚਪਨ 'ਚ ਛੱਠ ਪੂਜਾ ਦੌਰਾਨ ਨਾਟਕ 'ਚ ਉਹ ਲੜਕੀ ਬਣਿਆ ਕਰਦੇ ਸਨ। ਇਸ ਦੌਰਾਨ ਜਦੋਂ ਲੋਕ ਤਾੜ੍ਹੀਆਂ ਨਾਲ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ ਤਾਂ ਇਹ ਸਭ ਪੰਕਜ ਨੂੰ ਚੰਗਾ ਲੱਗਦਾ ਸੀ ਕਿ ਫਿਰ ਉਨ੍ਹਾਂ ਦੇ ਮਨ 'ਚ ਖਿਆਲ ਆਇਆ ਸੀ ਕਿ ਐਕਟਿੰਗ 'ਚ ਕੈਰੀਅਰ ਬਣਾਇਆ ਜਾਵੇ।
ਪਿਤਾ ਨਾਲ ਕੀਤੀ ਗੱਲ
► ਅੰਤ ਥੱਕ ਹਾਰ ਕੇ ਪੰਕਜ਼ ਨ ਇਹ ਪਤਾ ਨੂੰ ਗੱਲ ਦੱਸੀ ਕਿ ਉਨ੍ਹਾਂ ਨੇ ਸਿਰਫ ਇਨ੍ਹਾਂ ਹੀ ਕਿਹਾ ਕਿ ਕਮਾ ਲਵੋਗੇ? ਪਿਤਾ ਦੇ ਇੰਨੀ ਗੱਲ ਕਹਿਣ 'ਤੇ ਉਹ ਦਿੱਲੀ ਐੱਨ. ਐੱਸ. ਡੀ. ਪਹੁੰਚ ਗਏ। ਇੱਥੇ ਉਨ੍ਹਾਂ ਨੇ ਦਾਖਲਾ ਲਿਆ। ਜਿਸ ਕਲਾਸ 'ਚ ਗਏ, ਉੱਥੇ ਸਾਰੇ ਅੰਗਰੇਜੀ ਬੋਲਦੇ ਹਨ, ਜਿਸ ਕਰਕੇ ਇਕ ਵਾਰ ਤਾਂ ਉਨ੍ਹਾਂ ਦੇ ਮਨ 'ਚ ਖਿਆਲ ਆਇਆ ਕਿ ਐਕਟਿੰਗ ਛੱਡ ਦੇਣ। ਜਦੋਂ ਉਨ੍ਹਾਂ ਨੇ ਕਲਾਸ 'ਚ ਐਕਟਿੰਗ ਕੀਤੀ ਤਾਂ ਉਸ ਦੀ ਖੂਬਤਾਰੀਫ ਹੋਈ। ਜਿਸ 'ਤੇ ਉਨ੍ਹਾਂ ਦਾ ਹੋਸਲਾ ਵੀ ਵੱਧ ਗਿਆ।
ਐਕਟਿੰਗ ਛੱਡ ਕੇ ਹੋਟਲ 'ਚ ਕਰਨ ਲੱਗੇ ਕੰਮ
► ਪੰਕਜ ਮੁਤਾਬਕ, ਐਕਟਿੰਗ 'ਚ ਸਫਲਤਾਂ ਨਹੀਂ ਮਿਲੀ ਤਾਂ ਡਰ ਦੇ ਵਿਚਕਾਰ ਉਹ ਹੋਟਲ 'ਚ ਕੰਮ ਸਿੱਖਣ ਲੱਗੇ ਸਨ। ਉਨ੍ਹਾਂ ਨੇ ਕਿਹਾ ਕਿ ਖਾਣਾ ਬਣਨਾ ਬੇਹੱਦ ਪਸੰਦ ਹੈ। ਦੱਸਣਾ ਚਾਹੁੰਦੇ ਹਾਂ ਕਿ ਪੰਕਜ ਦਾ ਵਿਆਹ 15, ਜਨਵਰੀ 2004 'ਚ ਮ੍ਰਿਦੁਲਾ ਤ੍ਰਿਪਾਠੀ ਨਾਲ ਹੋਈ ਸੀ। ਦੋਵਾਂ ਦੀ ਇਕ ਬੱਚੀ ਹੈ। ਪੰਕਜ ਨੇ ਫੁੱਕਰੇ, ਮਸ਼ਾਨ, ਰਨ, ਗੈਂਗ ਆਫ ਵਾਸੇਪੁਰ, ਓਂਕਾਰਾ, ਗੁੰਡੇ, ਮੰਜਿਲ ਸਮੇਤ ਕਈ ਫਿਲਮਾਂ 'ਚ ਕੰਮ ਕੀਤਾ।

Tags: Pankaj TripathyPictureactingCareerਪੰਕਜ ਤ੍ਰਿਪਾਠੀਐਕਟਿੰਗਤਸਵੀਰਾਂ