FacebookTwitterg+Mail

ਜਦੋਂ ਸ਼ਹਿਰ ਦੀ ਮਾਡਰਨ ਫਿਲਮਮੇਕਰ ਨੇ ਇਸ ਕਾਰਨ ਕੀਤਾ ਸੀ ਆਦਿਵਾਸੀ ਨਾਲ ਵਿਆਹ

    1/11
13 May, 2017 06:09:10 PM
ਮੁੰਬਈ— ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੁਨੀਆਭਰ 'ਚ ਅਜਿਹੀਆਂ ਕਈ ਜਨ-ਜਾਤੀਆਂ ਮੌਜੂਦ ਹਨ, ਜਿਨ੍ਹਾਂ ਦੀ ਪਰੰਪਰਾਂ ਕਾਫੀ ਅਜੀਬੋ-ਗਰੀਬ ਹਨ। ਅਜਿਹਾ ਹੀ ਕੁਝ ਵੱਖਰਾ ਰਿਵਾਜ ਇਕਵਾਡੋਰ ਦੇ ਅਮੋਜਨ ਖੇਤਰ ਦੇ ਬਰਸਾਤੀ ਜੰਗਲ 'ਚ ਹੁਵੇਯੋਰਾਨੀ ਕਬੀਲੇ 'ਚ ਮੰਨਿਆ ਜਾਂਦਾ ਹੈ। ਦਰਅਸਲ, ਇਸ ਕਬੀਲੇ ਬਾਰੇ ਜੇ ਕਿਸੇ ਨੂੰ ਕੁਝ ਜਾਣਨਾ ਵੀ ਹੋਵੇਗਾ ਤਾਂ ਜਾਣਨ ਵਾਲੇ ਨੂੰ ਪਹਿਲਾ ਕਬੀਲੇ ਦੇ ਕਿਸੇ ਮੈਂਬਰ ਨਾਲ ਵਿਆਹ ਕਰਾਉਣਾ ਪਵੇਗਾ।
ਦੱਸਣਾ ਚਾਹੁੰਦੇ ਹਾਂ ਕਿ ਇਸ ਕਬੀਲੇ 'ਤੇ ਬ੍ਰਿਟੇਨ ਦੀ ਰਹਿਣ ਵਾਲੀ 28 ਸਾਲਾਂ ਦੀ ਸਾਰਾਹ ਬੇਗਮ ਇਕ ਡਾਕੂਮੈਂਟਰੀ ਬਣਾਉਣਾ ਚਾਹੁੰਦੀ ਹੈ। ਉਹ ਆਪਣੀ ਫਿਲਮ 'ਚ ਇਸ ਕਬੀਲੇ ਦੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਇੱਥੇ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਕਵਰ ਕਰਨਾ ਚਾਹੁੰਦੀ ਸੀ। ਜਦੋਂ ਇਨ੍ਹਾਂ ਵਿਚਕਾਰ ਪਹੁੰਚੀ ਤਾਂ ਪਤਾ ਚੱਲਿਆ ਕਿ ਇਕ ਬਾਹਰਲੇ ਅਨਜਾਨ ਵਿਅਕਤੀ ਨੂੰ ਉਹ ਕੁਝ ਵੀ ਲੋਕਾਂ ਨਹੀਂ ਦੱਸਦੇ । ਇਨ੍ਹਾਂ ਬਾਰੇ 'ਚ ਜਾਣਨ ਲਈ ਪਹਿਲਾ ਇਨ੍ਹਾਂ ਦੇ ਕਬੀਲੇ ਦੇ ਕਿਸੇ ਮੈਂਬਰ ਨਾਲ ਵਿਆਹ ਕਰਾਉਣਾ ਪਵੇਗਾ। ਜਿਸ ਕਰਕੇ ਫਿਲਮ ਪੂਰੀ ਕਰਨ ਲਈ ਸਾਰਾਹ ਨੂੰ 32 ਸਾਲਾਂ ਦੇ ਗਿਨਕੋ ਨਾਮ ਦੇ ਵਿਅਕਤੀ ਨਾਲ ਵਿਆਹ ਕਰਾਉਣਾ ਪਿਆ।
ਹਾਲਾਂਕਿ ਵਿਆਹ ਸਿਰਫ ਨਾਮ ਦਾ ਹੀ ਸੀ। ਇਸ ਪ੍ਰਜੈਕਟ ਨੂੰ ਪੂਰਾ ਕਰਨ ਲਈ 5800 ਮੀਲ ਦਾ ਸਫਰ ਸਾਰਾਹ ਨੇ ਤੈਅ ਕੀਤਾ ਸੀ। ਇੱਥੇ ਦੀਆਂ ਮਹਿਲਾਵਾਂ ਨੇ ਸਾਰਾਹ ਨੂੰ ਉਨ੍ਹਾਂ ਦੇ ਸਿਲਾਈ-ਬੁਨਾਈ ਦੇ ਤਰੀਕੇ ਬਾਰੇ ਦੱਸਿਆ, ਨਾਲ ਹੀ ਪੁਰਸ਼ਾਂ ਨੇ ਸਾਰਾਹ ਨੂੰ ਸ਼ਿਕਾਰ ਕਰਨ ਦੀ ਟੈਕਨੀਕ ਵੀ ਦੱਸੀ। ਸਾਰਾਹ ਦੋ ਹਫਤੇ ਤੱਕ ਇੱਥੇ ਰਹੀ। ਲੋਕਾਂ ਨਾਲ ਗੱਲਬਾਤ ਕਰਨਾ ਮੁਸ਼ਕਿਲ ਸੀ ਕਿਉਂਕਿ ਉਨ੍ਹਾਂ ਦੀ ਭਾਸ਼ਾਂ ਵੱਖਰੀ ਸੀ। ਸਿਰਫ ਇਕ ਇਨਸਾਨ ਨੂੰ ਹੀ ਥੋੜ੍ਹੀ ਸਪੈਨਿਸ਼ ਆਉਂਦੀ ਸੀ। ਇਸ ਮੌਕੇ ਦੀਆਂ ਅੱਗੇ ਦੇਖੋ ਤਸਵੀਰਾਂ।

Tags: Sarah BegumMarriagedocumentaryEcuadorianਸਾਰਾਹ ਬੇਗਮਵਿਆਹਡਾਕੂਮੈਂਟਰੀਇਕਵਾਡੋਰ