FacebookTwitterg+Mail

ਇਸ ਵਜ੍ਹਾ ਕਾਰਨ ਪ੍ਰਭਾਸ ਨੇ ਠੁਕਰਾਇਆ 18 ਕਰੋੜ ਦੀ ਐਡ ਦਾ ਆਫਰ

prabhas reject 18 crore ad offer
13 May, 2017 05:34:28 PM
ਮੁੰਬਈ— 'ਬਾਹੂਬਲੀ 2' ਦੀ ਸਫਲਤਾ ਤੋਂ ਬਾਅਦ ਪ੍ਰਭਾਸ ਨੂੰ ਬਹੁਤ ਸਾਰੇ ਬ੍ਰਾਂਡਸ ਵਲੋਂ ਐਡਸ ਦੇ ਆਫਰ ਮਿਲ ਰਹੇ ਹਨ। ਬੂਟਾਂ ਤੋਂ ਲੈ ਕੇ ਸਿਹਤ ਨਾਲ ਸਬੰਧਤ ਸਾਮਾਨ ਦੇ ਆਫਰ ਪ੍ਰਭਾਸ ਪਹਿਲਾਂ ਹੀ ਠੁਕਰਾ ਚੁੱਕੇ ਹਨ ਤੇ ਇਕ ਵਾਰ ਫਿਰ ਉਨ੍ਹਾਂ ਨੇ ਇਨ੍ਹਾਂ ਆਫਰਾਂ ਨੂੰ ਠੁਕਰਾ ਦਿੱਤਾ ਹੈ।
ਅਸਲ 'ਚ ਉਹ ਐਡ ਫਿਲਮਾਂ ਕਰਨ ਲਈ ਅਜੇ ਤਿਆਰ ਨਹੀਂ ਹਨ। ਜਾਣਕਾਰੀ ਮੁਤਾਬਕ ਹਾਲ ਹੀ 'ਚ ਉਨ੍ਹਾਂ ਨੇ ਇਸੇ ਕਾਰਨ 18 ਕਰੋੜ ਰੁਪਏ ਦੀ ਐਡ ਨੂੰ ਵੀ ਠੁਕਰਾ ਦਿੱਤਾ। ਇਕ ਮੰਨੇ-ਪ੍ਰਮੰਨੇ ਬ੍ਰਾਂਡ ਨੇ ਉਨ੍ਹਾਂ ਨੂੰ ਇਕ ਐਡ ਫਿਲਮ 'ਚ ਕੰਮ ਕਰਨ ਦਾ ਆਫਰ ਦਿੱਤਾ ਸੀ ਪਰ ਉਹ ਨਹੀਂ ਮੰਨੇ।
ਪ੍ਰਭਾਸ ਦੇ ਬੁਲਾਰੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ 'ਬਾਹੂਬਲੀ 2' ਲਈ ਪ੍ਰਭਾਸ ਨੇ 25 ਕਰੋੜ ਰੁਪਏ ਲਏ ਸਨ। ਉਨ੍ਹਾਂ ਦੀ ਅਗਲੀ ਫਿਲਮ 'ਸਾਹੋ' ਹੈ, ਜਿਸ ਦਾ ਟੀਜ਼ਰ ਪਿਛਲੇ ਦਿਨੀਂ ਰਿਲੀਜ਼ ਹੋ ਚੁੱਕਾ ਹੈ।

Tags: Baahubali Prabhas Ads ਪ੍ਰਭਾਸ ਬਾਹੂਬਲੀ ਐਡਸ