FacebookTwitterg+Mail

'ਮੇਰੀ ਪਿਆਰੀ ਬਿੰਦੂ' ਦਾ ਬਾਕਸ ਆਫਿਸ 'ਤੇ ਨਹੀਂ ਚੱਲਿਆ ਜਾਦੂ, ਜਾਣੋ ਪਹਿਲੇ ਦਿਨ ਦੀ ਕਮਾਈ

meri pyaari bindu
13 May, 2017 06:33:44 PM

ਮੁੰਬਈ— ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਅਤੇ ਪਰਿਣੀਤੀ ਚੋਪੜਾ ਦੀ ਫਿਲਮ 'ਮੇਰੀ ਪਿਆਰੀ ਬਿੰਦੂ' ਬੀਤੇ ਦਿਨੀਂ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਪਹਿਲੇ ਦਿਨ ਇਸ ਫਿਲਮ ਨੇ ਬਾਕਸ ਆਫਿਸ 'ਤੇ 1.75 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। ਫਿਲਮ ਦੇ ਰਿਵਿਊ ਤੋਂ ਹੀ ਇਸ ਇਹ ਅੰਦਾਜ਼ਾ ਲੱਗ ਗਿਆ ਸੀ ਕਿ ਫਿਲਮ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਪਾਵੇਗੀ। ਫਿਲਮ ਦੀ ਕਹਾਣੀ ਇਕ ਲਵਸਟੋਰੀ 'ਤੇ ਆਧਾਰਿਤ ਸੀ ਜੋ ਤੁਹਾਨੂੰ ਬੱਚਪਨ ਅਤੇ ਜਵਾਨੀ ਦੇ ਦਿਨ੍ਹਾਂ ਦੀ ਯਾਦ ਦਿਵਾਉਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਮਿਊਜ਼ਿਕ ਲਵਰ ਹੋ ਤਾਂ ਫਿਲਮ ਜਰੂਰ ਦੇਖਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਅਕਸ਼ੈ ਰੋਏ ਦੇ ਨਿਰਦੇਸ਼ਨ 'ਚ ਬਣੀ ਫਿਲਮ ਬਾਕਸ ਆਫਿਸ 'ਤੇ ਉਮੀਦ ਤੋਂ ਘੱਟ ਹੀ ਖਰੀ ਉਤਰੀ ਹੈ। ਫਿਲਮ 'ਮੇਰੀ ਪਿਆਰੀ ਬਿੰਦੂ' ਦਾ ਪ੍ਰੋਡਕਸ਼ਨ ਅਤੇ ਪ੍ਰਮੋਸ਼ਨ ਨੂੰ ਲੈ ਕੇ ਲੱਗਭਗ 22 ਕਰੋੜ ਦਾ ਬਜਟ ਸੀ। ਫਿਲਮ ਮੇਕਰਸ ਨੇ ਇਸ ਫਿਲਮ ਨੂੰ ਸਿਨੇਮਾਘਰਾਂ 'ਚ ਲੱਗਭਗ 750 ਸਕ੍ਰੀਨ 'ਤੇ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਇਸ ਸਮੇਂ ਐੱਸ. ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2' ਬਾਕਸ ਆਫਿਸ 'ਤੇ ਆਪਣਾ ਜਾਦੂ ਚਲਾ ਰਹੀ ਹੈ।


Tags: Meri Pyaari Bindu Parineeti Chopra Ayushmann Khurrana Box office ਆਯੁਸ਼ਮਾਨ ਖੁਰਾਨਾ ਪਰਿਣੀਤੀ ਚੋਪੜਾ ਮੇਰੀ ਪਿਆਰੀ ਬਿੰਦੂ