FacebookTwitterg+Mail

ਜਦੋਂ ਏਅਰਪੋਰਟ 'ਤੇ 'ਅਬਰਾਹਮ' ਨੂੰ ਕੈਮਰੇ ਤੋਂ ਬਚਾਉਂਦੇ ਨਜ਼ਰ ਆਏ ਸ਼ਾਹਰੁਖ (ਦੇਖੋ ਤਸਵੀਰਾਂ)

    1/6
13 May, 2017 06:03:56 PM
ਮੁੰਬਈ— ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਹਾਲ ਹੀ 'ਚ ਆਪਣੇ ਛੋਟੇ ਲਾਡਲੇ ਬੇਟੇ ਅਬਰਾਮ ਨਾਲ ਏਅਰਪੋਰਟ 'ਚ ਸਪਾਟ ਹੁੰਦੇ ਦੇਖਿਆ ਗਿਆ। ਖਾਸ ਗੱਲ ਇਹ ਹੈ ਕਿ ਸ਼ਾਹਰੁਖ ਅਤੇ ਅਬਰਾਹਮ ਦੋਵੇਂ ਹੀ ਇਕੋ-ਜਿਹੇ ਲੁੱਕ 'ਚ ਨਜ਼ਰ ਆਏ। ਇਸ ਮੌਕੇ 'ਤੇ ਦੋਵਾਂ ਨੇ ਵਹ੍ਹਾਈਟ ਟੀ-ਸ਼ਰਟ ਪਾਈ ਹੋਈ ਸੀ। ਇਹ ਹੀ ਨਹੀਂ ਉਨ੍ਹਾਂ ਦੇ ਹੇਅਰਸਟਾਈਲ ਵੀ ਇਕੋ-ਜਿਹੇ ਸੀ। ਅਬਰਾਹਮ ਕਦੇ ਪਾਪਾ ਸ਼ਾਹਰੁਖ ਦਾ ਹੱਥ ਫੜੇ ਹੋਏ ਅਤੇ ਕਦੇ ਉਨ੍ਹਾਂ ਦੀ ਗੋਦ 'ਚ ਦਿਖਾਈ ਦਿੱਤੇ।
ਦੇਖਿਆ ਜਾਵੇ ਤਾਂ ਕੁਝ ਸਾਲਾਂ ਤੋਂ ਸ਼ਾਹਰੁਖ, ਆਰਯਨ ਅਤੇ ਸ਼ਾਹਰੁਖ ਅਤੇ ਸੁਹਾਨਾ ਦੀ ਜਗ੍ਹਾ ਅਬਰਾਹਮ ਨਾਲ ਵੱਧ ਕੇ ਨਜ਼ਰ ਆ ਰਹੇ ਹਨ ਅਤੇ ਲਾਡ ਵੀ ਲੈ ਰਹੇ ਹਨ, ਪਰ ਸ਼ਾਹਰੁਖ ਅਬਰਾਹਮ ਨੂੰ ਮੀਡੀਆ ਤੋਂ ਦੂਰ ਹੀ ਰੱਖਦੇ ਹਨ। ਏਅਰਪੋਰਟ 'ਤੇ ਵੀ ਉਹ ਬੇਟੇ ਨੂੰ ਕੈਮਰੇ ਤੋਂ ਬਚਾਉਂਦੇ ਹੀ ਨਜ਼ਰ ਆਏ।

Tags: Shah Rukh KhanAbRamairportਸ਼ਾਹਰੁਖ ਖ਼ਾਨਅਬਰਾਹਮਏਅਰਪੋਰਟ