FacebookTwitterg+Mail

ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਕੈਟਰੀਨਾ ਕੈਫ ਨੂੰ ਕਿਹਾ 'ਠੱਗ', ਪਰ ਕਿਉਂ?

salman khan katrina kaif
13 May, 2017 06:34:20 PM
ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਭਿਨੇਤਰੀ ਕੈਟਰੀਨਾ ਕੈਫ ਨੂੰ ਬ੍ਰੇਕਅੱਪ ਤੋਂ ਬਾਅਦ ਵੀ ਪਸੰਦ ਕਰਦੇ ਹਨ। ਇਸੇ ਲਈ ਕੈਟਰੀਨਾ ਲਈ ਸਲਮਾਨ ਦਾ ਪਿਆਰ ਉਨ੍ਹਾਂ ਦੇ ਟਵੀਟਸ ਰਾਹੀਂ ਫੈਨਜ਼ ਨੂੰ ਪਤਾ ਚੱਲਦਾ ਰਹਿੰਦਾ ਹੈ। ਸਲਮਾਨ ਨੇ ਟਵੀਟ ਕਰਦਿਆਂ ਲਿਖਿਆ, 'ਮੈਂ ਵੀ ਕਿੰਨਾ ਟਿਊਬਲਾਈਟ ਹਾਂ, ਜਿਹੜਾ ਇਹ ਤਕ ਨਹੀਂ ਜਾਣ ਸਕਿਆ ਕਿ ਟਾਈਗਰ ਦੀ ਟਾਈਗਰੈੱਸ ਕਿੰਨੀ ਠੱਗ ਹੈ।'
ਇਸ ਗੱਲ ਨੂੰ ਕਹਿ ਕੇ ਜਿਥੇ ਇਕ ਪਾਸੇ ਉਨ੍ਹਾਂ ਦਾ ਪਿਆਰ ਸਾਹਮਣੇ ਆਇਆ, ਉਥੇ ਉਨ੍ਹਾਂ ਨੇ ਆਪਣੀ ਫਿਲਮ 'ਟਿਊਬਲਾਈਟ' ਤੇ ਕੈਟਰੀਨਾ ਦੀ ਅਗਾਮੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਪ੍ਰਮੋਸ਼ਨ ਵੀ ਕਰ ਦਿੱਤੀ। ਦੱਸਣਯੋਗ ਹੈ ਕਿ ਸਲਮਾਨ ਖਾਨ ਤੇ ਕੈਟਰੀਨਾ ਕੈਫ ਦਾ ਰਿਸ਼ਤਾ ਕਈ ਸਾਲਾਂ ਤਕ ਚੱਲਿਆ ਸੀ ਪਰ ਸਮੇਂ ਦੇ ਨਾਲ ਉਨ੍ਹਾਂ ਦੇ ਰਿਸ਼ਤੇ 'ਚ ਦੂਰੀਆਂ ਆ ਗਈਆਂ ਤੇ ਦੋਵਾਂ ਨੇ ਆਪਣੇ ਰਸਤੇ ਅਲੱਗ ਕਰ ਲਏ।

Tags: Salman Khan Katrina Kaif Twitter ਸਲਮਾਨ ਖਾਨ ਕੈਟਰੀਨਾ ਕੈਫ