FacebookTwitterg+Mail

'ਸਰਕਾਰ 3' ਨੇ ਕੀਤਾ ਨਿਰਾਸ਼, ਪਹਿਲੇ ਦਿਨ ਕੀਤੀ ਸਿਰਫ ਇੰਨੀ ਕਮਾਈ

sarkar 3
13 May, 2017 06:47:20 PM

ਮੁੰਬਈ— ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੀ ਫਿਲਮ 'ਸਰਕਾਰ 3' ਬੀਤੇ ਦਿਨ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਮਿਤਾਭ ਤੋਂ ਇਲਾਵਾ ਯਾਮੀ ਗੌਤਮ, ਮਨੋਜ ਵਾਜਪਾਈ, ਜੈਕੀ ਸ਼ਰਾਫ ਅਤੇ ਅਮਿਤ ਸਾਦ ਸਟਾਰਰ ਫਿਲਮ 'ਚ ਨਜ਼ਰ ਆਏ ਹਨ। ਇਹ ਫਿਲਮ ਬਾਕਸ ਆਫਿਸ 'ਤੇ ਪਹਿਲੇ ਦਿਨ 2 ਕਰੋੜ 25 ਲੱਖ ਦਾ ਕਾਰੋਬਾਰ ਕਰ ਚੁੱਕੀ ਹੈ। ਫਿਲਮ ਵੱਲੋਂ ਕੀਤੀ ਗਈ ਇਹ ਕਮਾਈ ਫਿਲਮ ਦੇ ਪਹਿਲੇ ਅਤੇ ਦੂਜੇ ਪਾਰਟ ਵੱਲੋਂ ਪਹਿਲੇ ਦਿਨ ਦੀ ਕਮਾਈ ਨਾਲੋ ਵੀ ਕਾਫੀ ਘੱਟ ਰਹੀ ਹੈ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਨਿਰਦੇਸ਼ਕ ਰਾਮਗੋਪਾਲ ਵਰਮਾ ਦੀ ਫਿਲਮ 'ਸਰਕਾਰ 3' ਬਾਕਸਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਕਰ ਪਾਈ ਹੈ। 'ਸਰਕਾਰ 3' 'ਚ ਅਮਿਤਾਭ ਨੇ ਆਪਣਾ ਕਿਰਦਾਰ ਖੂਬ ਨਿਭਾਇਆ ਹੈ। ਜਿਸ 'ਚ ਉਹ ਆਪਣੀ ਆਵਾਜ਼ ਅਤੇ ਆਪਣੀ ਅਦਾਕਾਰੀ ਨਾਲ ਫਿਲਮ ਨੂੰ ਕਾਫੀ ਦਿਲਚਸਪ ਬਣਾਇਆ ਸੀ। ਇਸ ਫਿਲਮ 'ਚ ਅਮਿਤਾਭ ਨੇ ਸੁਭਾਸ਼ ਨਾਗਰੇ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰ ਸਕਦੇ ਹਾਂ ਕਿ ਵੀਕੈਂਡ 'ਚ ਇਹ ਫਿਲਮ ਬਾਕਸਆਫਿਸ 'ਤੇ ਕਮਾਈ ਦੇ ਮਾਮਲੇ 'ਚ ਖਰੀ ਉਤਰ ਜਾਵੇ।


Tags: Amitabh Bachchan Sarkar 3 Box office Ram Gopal Varma Collection ਸਰਕਾਰ 3 ਅਮਿਤਾਭ ਬੱਚਨ