FacebookTwitterg+Mail

'ਬਾਗੀ 2' 'ਚ ਟਾਈਗਰ ਨਾਲ ਨਜ਼ਰ ਆ ਸਕਦੀ ਹੈ ਕ੍ਰਿਤੀ ਸੈਨਨ

kriti sanon
13 May, 2017 07:49:23 PM

ਮੁੰਬਈ— ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਦੀ ਫਿਲਮ 'ਬਾਗੀ 2' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਫਿਲਮ ਦੀ ਸਟਾਰ ਕਾਸਟ ਨੂੰ ਲੈ ਕੇ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਫਿਲਮ 'ਚ ਟਾਈਗਰ ਇਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ 'ਬਾਗੀ' 'ਚ ਸ਼ਰਧਾ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਦੇ ਪਹਿਲੇ ਭਾਗ 'ਚ ਆਨਸਕ੍ਰੀਨ ਦੋਵਾਂ ਦੀ ਕੈਮਿਸਟਰੀ ਕਾਫੀ ਜ਼ਬਰਦਸਤ ਰਹੀ ਸੀ।

ਸੂਤਰਾਂ ਮੁਤਾਬਕ 'ਬਾਗੀ 2' 'ਚ ਟਾਈਗਰ ਦੇ ਨਾਲ ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸੈਨਨ ਨੂੰ ਕਾਸਟ ਕੀਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਕਾਫੀ ਹੱਦ ਤਕ ਕ੍ਰਿਤੀ ਦਾ ਨਾਂ ਫਾਇਨਲ ਕਰਨ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਦਾ ਐਲਾਨ ਵੀ ਹੋ ਸਕਦਾ ਹੈ। ਬੀਤੇ ਦਿਨੀਂ ਜੈਕਲੀਨ ਫਰਨਾਂਡਿਜ਼ ਵੀ ਇਸ ਫਿਲਮ ਦੀ ਸਟਾਰ ਕਾਸਟ ਦੇ ਚੱਲਦੇ ਕਾਫੀ ਸੁਰਖੀਆਂ 'ਚ ਰਹੀਆਂ ਸੀ। ਇਸ ਤੋਂ ਪਹਿਲਾਂ ਵੀ ਟਾਈਗਰ ਅਤੇ ਕ੍ਰਿਤੀ ਨੇ ਫਿਲਮ 'ਹੀਰੋਪੰਤੀ' 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਇਸ ਫਿਲਮ ਨਾਲ ਹੀ ਇਨ੍ਹਾਂ ਦੋਵਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਕ੍ਰਿਤੀ ਆਪਣੀ ਆਉਣ ਵਾਲ ਫਿਲਮ 'ਰਾਬਤਾ' ਕਰਕੇ ਕਾਫੀ ਸੁਰਖੀਆਂ 'ਚ ਹੈ। 'ਰਾਬਤਾ' 'ਚ ਉਹ ਸੁਸ਼ਾਂਤ ਸਿੰਘ ਰਾਜਪੂਤ ਨਾਲ ਅਹਿਮ ਭੂਮਿਕਾ ਨਿਭਾਅ ਰਹੀ ਹੈ।


Tags: Tiger Shroff Kriti Sanon baaghi 2 Jacqueline Fernandez Shraddha Kapoor ਟਾਈਗਰ ਸ਼ਰਾਫ ਕ੍ਰਿਤੀ ਸੈਨਨ