FacebookTwitterg+Mail

ਕਰਨ ਜੌਹਰ ਨੇ ਆਪਣੇ ਬਾਰੇ ਕਿਹਾ, 'ਮੈਨੂੰ ਵੀ ਸ਼ੱਕ ਸੀ ਕਿ ਮੈਂ ਕਦੀ...

karan johar
13 May, 2017 08:20:54 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਅਕਸਰ ਆਪਣੇ ਬਿਆਨਾਂ ਕਰਕੇ ਚਰਚਾ 'ਚ ਰਹਿੰਦੇ ਹਨ। ਫਿਲਮ ਇੰਡਸਟਰੀ ਤੋਂ ਲੈ ਕੇ ਟੀ. ਵੀ. ਦੇ ਰਿਐਲਿਟੀ ਸ਼ੋਅ 'ਚ ਵੀ ਉਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਵੱਲੋਂ ਨਿਰਦੇਸ਼ਿਤ ਹਰ ਫਿਲਮ ਬਾਲੀਵੁੱਡ 'ਚ ਆਪਣਾ ਨਾਂ ਬਣਾ ਜਾਂਦੀ ਹੈ। ਹਾਲ ਹੀ 'ਚ ਕਰਨ ਜੌਹਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮਨੋਰੰਜਨ ਦੀ ਦੁਨੀਆ 'ਚ ਕਦਮ ਰੱਖਿਆ ਸੀ ਤਾਂ ਉਨ੍ਹਾਂ ਨੂੰ ਆਪਣੇ ਆਪ 'ਤੇ ਸ਼ੱਕ ਸੀ ਕਿ ਉਹ ਕਰ ਸਕਦੇ ਹਨ ਜਾਂ ਨਹੀਂ।

ਸੂਤਰਾਂ ਮੁਤਾਬਕ ਕਰਨ ਜੌਹਰ ਨੇ ਆਪਣੇ ਇਕ ਬਿਆਨ 'ਚ ਕਿਹਾ, ''ਆਪਣੇ ਕੈਰੀਅਰ ਦੀ ਸ਼ੁਰੂਆਤ 'ਚ ਸ਼ੱਕ ਸੀ ਕੀ ਮੈਂ ਉਪਲੱਬਧੀ ਹਾਸਲ ਕਰ ਸਕਦਾ ਹਾਂ, ਇਹ ਆਮ ਜਿਹੀ ਗੱਲ ਹੈ...ਜਵਾਬ ਖੁਦ ਹੀ ਅਹਿਮ ਹੈ, ਇਸ ਲਈ ਕੋਸ਼ਿਸ਼ ਕਰਦੇ ਰਹੋ।'' ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਧਰਮਾ ਪ੍ਰੋਡਕਸ਼ਨ ਦਾ ਨਵਾਂ ਆਫਿਸ ਮੇਰੇ ਲਈ ਸਫਲਤਾ ਦਾ ਪ੍ਰਤੀਕ ਹੈ। ਇਸ ਤੋਂ ਇਲਾਵਾ 60 ਸੈਕੰਡ ਦੇ ਡਿਜੀਟਲ ਵੀਡੀਓ ਧਰਮਾ 2.0 ਟੀਮ ਵੱਲੋਂ ਬਣਾਇਆ ਗਿਆ ਸੀ ਅਤੇ ਇਸ ਦਾ ਨਿਰਦੇਸ਼ਨ ਸ਼ਰਨ ਸ਼ਰਮਾ ਨੇ ਕੀਤਾ ਹੈ। ਇਸ ਵੀਡੀਓ 'ਚ ਕਰਨ ਦੀ ਯਾਤਰਾ ਦਾ ਸਫਰ ਦਿਖਾਇਆ ਗਿਆ ਹੈ।


Tags: Karan Johar doubt Dharma Productions Carrier ਕਰਨ ਜੌਹਰ ਧਰਮਾ ਪ੍ਰੋਡਕਸ਼ਨ