FacebookTwitterg+Mail

ਹਾਜੀ ਮਸਤਾਨ ਦੇ ਬੇਟੇ ਸੁੰਦਰ ਸ਼ੇਖਰ ਨੇ ਰਜਨੀਕਾਂਤ ਨੂੰ ਦਿੱਤੀ ਧਮਕੀ

rajinikanth haji mastan
13 May, 2017 10:29:11 PM
ਨਵੀਂ ਦਿੱਲੀ— ਕਿਹਾ ਜਾ ਰਿਹਾ ਹੈ ਕਿ ਰਜਨੀਕਾਂਤ ਦੀ ਅਗਲੀ ਫਿਲਮ ਮੁੰਬਈ ਦੇ ਬਾਹੂਬਲੀ ਅੰਡਰਵਰਲਡ ਡਾਨ ਹਾਜੀ ਮਸਤਾਨ ਮਿਰਜ਼ਾ ਦੀ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ। ਫਿਲਹਾਲ ਖਬਰ ਇਹ ਹੈ ਕਿ ਖੁਦ ਨੂੰ ਹਾਜੀ ਮਸਤਾਨ ਦਾ ਗੋਦ ਲਿਆ ਬੇਟਾ ਦੱਸਣ ਵਾਲੇ ਸੁੰਦਰ ਸ਼ੇਖਰ ਨਾਂ ਦੇ ਇਕ ਵਿਅਕਤੀ ਨੇ ਇਸ ਫਿਲਮ ਨੂੰ ਲੈ ਕੇ ਰਜਨੀਕਾਂਤ ਨੂੰ ਧਮਕੀ ਦਿੱਤੀ ਹੈ। ਸ਼ੇਖਰ ਨੇ ਰਜਨੀਕਾਂਤ ਨੂੰ ਦਿੱਤੀ ਧਮਕੀ ਵਿਚ ਕਿਹਾ ਕਿ ਉਹ ਮਸਤਾਨ ਦੀ ਫਿਲਮ ਵਿਚ ਸਮੱਗਲਰ ਜਾਂ ਡਾਨ ਦਿਖਾਉਣ ਦੀ ਭੁੱਲ ਨੇ ਕਰੇ।
ਧਮਕੀ ਵਾਲੇ ਵੀਡੀਓ ਮੈਸੇਜ ਵਿਚ ਕਿਹਾ ਗਿਆ ਹੈ ਕਿ ਮਿਸਟਰ ਰਜਨੀਕਾਂਤ ਇਹ ਚੰਗੀ ਗੱਲ ਹੈ ਕਿ ਤੁਸੀਂ ਹਾਜੀ ਮਸਤਾਨ 'ਤੇ ਫਿਲਮ ਬਣਾਉਣ ਦਾ ਫੈਸਲਾ ਲਿਆ, ਪਰ ਧਿਆਨ ਰੱਖੋ ਕਿ ਜੇ ਹਾਜੀ ਮਸਤਾਨ ਦੇ ਅਕਸ ਨੂੰ ਆਪਣੀ ਆਉਣ ਵਾਲੀ ਫਿਲਮ ਵਿਚ ਵਿਲੇਨ ਦੇ ਰੂਪ ਵਿਚ ਦਿਖਾਇਆ ਗਿਆ ਤਾਂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਇਸਦਾ ਹਰਜਾਨਾ ਭੁਗਤਣਾ ਪਵੇਗਾ। ਸਾਡੀ ਪਾਰਟੀ ਦੇ ਲੋਕ ਫਿਰ ਤੁਹਾਨੂੰ ਛੱਡਣਗੇ ਨਹੀਂ ਅਤੇ ਉਹ ਤੁਹਾਡੇ ਲਈ ਸਮੱਸਿਆ ਖੜ੍ਹੀ ਕਰ ਦੇਣਗੇ। ਮੁੰਬਈ ਪੁਲਸ ਦੇ ਅਧਿਕਾਰੀ ਇਸ ਵੀਡੀਓ ਨੂੰ ਲੈ ਕੇ ਛਾਣਬੀਣ ਕਰ ਰਹੇ ਹਨ।

Tags: Rajinikanth Haji Mastan ਹਾਜੀ ਮਸਤਾਨ ਰਜਨੀਕਾਂਤ