FacebookTwitterg+Mail

34 ਸਾਲ ਦੇ ਹੋਏ ਫਿਲਮਕਾਰ ਪੁਨੀਤ ਮਲਹੋਤਰਾ

puneet malhotra
14 May, 2017 09:19:26 AM
ਨਵੀਂ ਦਿੱਲੀ— ਭਾਰਤੀ ਫਿਲਮ ਨਿਰਦੇਸ਼ਕ ਪੁਨੀਤ ਮਲਹੋਤਰਾ ਬੀਤੇ ਦਿਨੀਂ 34 ਸਾਲ ਦੇ ਹੋ ਗਏ ਹਨ। ਇਸ ਮੌਕੇ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। 'ਆਈ ਹੇਟ ਲਵ ਸਟੋਰੀ' (2010) ਨਾਲ ਫਿਲਮ ਨਿਰਦੇਸ਼ਨ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖਣ ਵਾਲੇ ਪੁਨੀਤ ਮਸ਼ਹੂਰ ਭਾਰਤੀ ਡਿਜ਼ਾਈਨਰ ਮਨੀਸ਼ ਮਲੋਹਤਰਾ ਦੇ ਭਤੀਜੇ ਹਨ।
ਪੁਨੀਤ ਦਾ ਜਨਮ 13 ਮਈ 1982 ਨੂੰ ਬਾਂਦ੍ਰਾ 'ਚ ਹੋਇਆ ਸੀ। ਸਾਲ 2013 'ਚ ਆਈ 'ਗੋਰੀ ਤੇਰੇ ਪਿਆਰ ਮੇਂ' ਦੇ ਨਿਰਦੇਸ਼ਕ ਅਤੇ 'ਕਭੀ ਖੁਸ਼ੀ ਕਭੀ ਗਮ', 'ਕੱਲ ਹੋ ਨਾ ਹੋ', 'ਪਹੇਲੀ' ਅਤੇ 'ਦੋਸਤਾਨਾ' ਵਰਗੀਆਂ ਫਿਲਮਾਂ ਦੇ ਸਹਾਇਕ ਸਨ। ਫਿਲਮਕਾਰ ਤੇ ਕੋਰੀਓਗ੍ਰਾਫਰ ਫਰਾਹ ਖਾਨ ਨੇ ਟਵੀਟ ਕੀਤਾ ਕਿ ਪੁਨੀਤ ਮਲਹੋਤਰਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Tags: Puneet MalhotraFarah KhanI Hate Luv Storyਪੁਨੀਤ ਮਲਹੋਤਰਾਫਰਾਹ ਖਾਨਆਈ ਹੇਟ ਲਵ ਸਟੋਰੀ