FacebookTwitterg+Mail

'ਕਾਨਸ ਫਿਲਮ ਫੈਸਟੀਵਲ' 'ਚ ਐਸ਼ਵਰਿਆ ਇਕ ਵਾਰੀ ਫਿਰ ਪੇਸ਼ ਕਰੇਗੀ 'ਦੇਵਦਾਸ'

aishwarya rai
14 May, 2017 10:49:38 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਦੇਵਦਾਸ' ਨੂੰ ਇਕ ਵਾਰ ਫਿਰ 'ਕਾਨਸ ਫਿਲਮ ਫੈਸਟੀਵਲ' 'ਚ ਪੇਸ਼ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ 2002 'ਚ ਪਹਿਲੀ ਵਾਰ ਕਾਨਸ ਫਿਲਮ ਫੈਸਟੀਵਲ 'ਚ ਇਸ ਫਿਲਮ ਨਾਲ ਹੀ ਪਹੁੰਚੀ ਸੀ। ਫਾਂਸ ਦੇ ਇਕ ਬਰਾਂਡ ਵੱਲੋਂ ਕਿਹਾ ਕਿ ਅਭਿਨੇਤਰੀ ਸਮਾਰੋਹ 'ਚ ਕਪੜਿਆਂ ਦੇ ਬਰਾਂਡ L'Oréal ਦੇ ਬਰਾਂਡ ਅੰਬੈਸਡਰ ਦੇ ਰੂਪ 'ਚ ਪੈਰਿਸ ਜਾ ਰਹੀ ਹੈ ਅਤੇ 20 ਮਈ ਨੂੰ ਓਪਨ ਏਅਰ ਸਿਨੇਮਾ ਦੇ ਹਿਸੇ ਦੇ ਰੂਪ 'ਚ 'ਦੇਵਦਾਸ' ਪੇਸ਼ ਕਰੇਗੀ।

ਜ਼ਿਕਰਯੋਗ ਹੈ ਕਿ ਇਸ ਸਮਾਰੋਹ ਦੇ ਅਨੁਭਵ ਨੂੰ ਯਾਦ ਕਰਦੇ ਹੋਏ ਐਸ਼ਵਰਿਆ ਨੇ ਕਿਹਾ, ''ਇਸ ਸਮਾਰੋਹ 'ਚ ਕੇਵਲ ਇਕ ਕਲਾਕਾਰ ਦੇ ਰੂਪ 'ਚ ਸ਼ਾਮਲ ਨਹੀਂ ਹੋਈ ਸੀ ਬਲਕਿ ਭਾਰਤੀ ਸਿਨੇਮਾ ਦੇ ਲਈ ਗੋਰਵਸ਼ਾਲੀ ਪ੍ਰਤਿਨਿਧੀ ਦੇ ਤੌਰ 'ਤੇ ਸ਼ਾਮਲ ਹੋਈ ਸੀ ਅਤੇ ਇਕ ਫਿਲਮ ਨੂੰ ਦਿਖਾਉਣਾ ਸਾਡੇ ਲਈ ਬਹੁਤ ਕੁਝ ਹੈ, ਜਿਸ ਤਰ੍ਹਾਂ ਸਾਡਾ ਸਵਾਗਤ ਕੀਤਾ ਗਿਆ ਇਹ ਸੱਚਮੁਚ ਜ਼ਬਰਦਸਤ ਸੀ ਅਤੇ ਇਸ ਨੂੰ ਮੈਂ ਪੂਰੀ ਉਮਰ ਯਾਦ ਕਰਦੀ ਰਹਾਗੀ।'' ਕਾਨਸ ਫਿਲਮ ਫੈਸਟੀਵਲ 17 ਮਈ ਤੋਂ 28 ਮਈ ਤਕ ਚਲੇਗਾ। ਇਸ ਵਾਰ L'Oréal ਪੈਰਿਸ ਫਿਲਮ ਸਮਾਰੋਹ ਦੀ 70ਵੀ ਵਰ੍ਹੇਗੰਢ ਅਤੇ ਪੈਰਿਸ ਓਪਨ ਏਅਰ ਸਿਨੇਮਾ ਬਰਾਂਡ ਦੀ 20ਵੀਂ ਵਰ੍ਹੇਗੰਢ ਮਨਾਏਗਾ।


Tags: Aishwarya Rai Devdas Cannes Film Festival LOreal ਐਸ਼ਵਰਿਆ ਰਾਏ ਦੇਵਦਾਸ