FacebookTwitterg+Mail

'ਬੇਵਾਚ' ਤੋਂ ਬਾਅਦ ਇਕ ਹੋਰ ਹਾਲੀਵੁੱਡ ਫਿਲਮ 'ਚ ਨਜ਼ਰ ਆ ਸਕਦੀ ਹੈ ਪ੍ਰਿਯੰਕਾ ਚੋਪੜਾ

priyanka chopra
14 May, 2017 11:29:08 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਹਾਲੀਵੁੱਡ ਫਿਲਮ 'ਬੇਵਾਚ' ਕਰਕੇ ਕਾਫੀ ਚਰਚਾ 'ਚ ਹੈ। 'ਬੇਵਾਚ' ਤੋਂ ਬਾਅਦ ਪ੍ਰਿਯੰਕਾ ਨੂੰ ਇਕ ਹੋਰ ਹਾਲੀਵੁੱਡ ਫਿਲਮ ਮਿਲ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ 'ਏ ਕਿੱਡ ਲਾਈਕ ਜੈਕ' ਦੇ ਨਿਰਦੇਸ਼ਕ ਸਿਲਾਸ ਹਾਵਰਡ ਕਰਨਗੇ। ਇਹ ਫਿਲਮ ਲਿੰਕਨ ਸੈਂਟਰ ਦੇ ਇਸ ਨਾਂ ਦੇ ਮਸ਼ਹੂਰ ਖੇਡ 'ਤੇ ਆਧਾਰਿਤ ਹੋਵੇਗੀ। ਇਹ ਕਹਾਣੀ ਗ੍ਰੇਗ ਅਤੇ ਐਲੇਕਸ ਦੀ ਹੈ। ਉਹ ਉਨ੍ਹਾਂ ਨੂੰ ਨਿਊਯਾਰਕ ਦੇ ਪ੍ਰਾਈਵੇਟ ਸਕੂਲਾਂ 'ਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਨ੍ਹਾਂ ਸੰਸਥਾਨਾਂ ਦੀ ਫੀਸ ਭਰ ਨਹੀਂ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਫਿਲਮ 'ਚ ਪ੍ਰਿਯੰਕਾ ਅਮਲ ਦਾ ਕਿਰਦਾਰ ਨਿਭਾਵੇਗੀ। ਉਸ ਦੇ ਦੋਸਤ ਅਤੇ ਇਕੱਲੀ ਮਾਂ ਜੋ ਆਪਣੀ ਲਵ ਲਾਈਫ ਦੇ ਨਾਲ ਸਕੂਲ ਦੇ ਸਿਸਟਮ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਫਿਲਮ ਦੀ ਪ੍ਰਿਯੰਕਾ ਵੱਲੋਂ ਕੋਈ ਪੁਸ਼ਟੀ ਨਹੀਂ ਹੋਈ ਹੈ। ਫਿਲਮ ਨਿਰਮਾਤਾ ਨੇ ਹੀ ਟਵੀਟਰ 'ਤੇ ਇਸ ਬਾਰੇ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਦੀ 'ਬੇਵਾਚ' 25 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Priyanka Chopra Baywatch A Kid Like Jake Amal Silas Howard ਪ੍ਰਿਯੰਕਾ ਚੋਪੜਾ ਬੇਵਾਚ