FacebookTwitterg+Mail

Mother's Day Spl : ਕੁਨਾਲ ਅਤੇ ਸੋਹਾ ਨੂੰ ਆਪਣੇ ਪਹਿਲੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ

kunal khemu
14 May, 2017 01:32:18 PM

ਮੁੰਬਈ— ਬਾਲੀਵੁੱਡ ਅਭਿਨੇਤਾ ਕੁਨਾਲ ਖੇਮੂ ਅਤੇ ਸੋਹਾ ਅਲੀ ਖਾਨ ਬੀਤੇ ਸਾਲ 25 ਜਨਵਰੀ 2015 ਨੂੰ ਵਿਆਹ ਦੇ ਬੰਧਨ 'ਚ ਬੰਧ ਗਏ ਸਨ। ਵਿਆਹ ਤੋਂ ਲੱਗਭਗ ਢਾਈ ਸਾਲ ਬਾਅਦ ਸੋਹਾ ਅਲੀ ਖਾਨ ਅਤੇ ਕੁਨਾਲ ਖੇਮੂ ਆਪਣੇ ਪਹਿਲੇ ਬੱਚੇ ਨਾਲ ਮਾਤਾ ਪਿਤਾ ਬਣਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਨੇ ਗਰਭਵਤੀ ਹੋਣ ਦੀ ਖੁਸ਼ਖਬਰੀ ਸੁਣਾਉਣ ਤੋਂ ਬਾਅਦ ਮਾਂ ਸ਼ਰਮੀਲਾ ਟੈਗੋਰ ਅਤੇ ਕਰੀਨਾ ਕਪੂਰ ਵੀ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਨ ਦੀ ਸਲਾਹ ਦਿੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਪਿਤਾ ਬਣਨ ਵਾਲੇ ਕੁਨਾਲ ਦੀ ਖੁਸ਼ੀ ਦਾ ਕੋਈ ਠਿਕਾਨਾ ਨਹੀਂ ਹੈ। ਇਨ੍ਹੀਂ ਦਿਨੀਂ ਕੁਨਾਲ ਜਦੋਂ ਵੀ ਘਰ 'ਚ ਰਹਿੰਦੇ ਹਨ ਉਹ ਅਕਸਰ ਸੋਹਾ ਦੀ ਖਾਸ ਦੇਖਭਾਲ ਕਰਦੇ ਹਨ।

ਸੂਤਰਾਂ ਮੁਤਾਬਕ ਜਦੋਂ ਕੁਨਾਲ ਅਤੇ ਸੋਹਾ ਕੋਲੋ ਬੱਚੇ ਦਾਂ ਨਾਂ ਰੱਖਣ ਬਾਰੇ ਪੁਛਿਆ ਤਾਂ ਦੋਵਾਂ ਦਾ ਕਹਿਣਾ ਸੀ ਕਿ ਨਾਂ ਬਾਰੇ ਹੁਣ ਤਕ ਕੁਝ ਤਹਿ ਨਹੀਂ ਕੀਤਾ ਗਿਆ ਹੈ। ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਬੇਟੇ ਦਾ ਨਾਂ ਤੈਮੁਰ ਰੱਖੇ ਜਾਣ ਤੋਂ ਬਾਅਦ ਹੋਏ ਵਿਵਾਦ 'ਤੇ ਕੀਤੇ ਗਏ ਸਵਾਲ ਦਾ ਜਵਾਬ ਦੇਣ ਤੋਂ ਉਨ੍ਹਾਂ ਸਾਫ ਮਨ੍ਹਾ ਕਾਰ ਦਿੱਤਾ ਅਤੇ ਹੱਸਦੇ ਹੋਏ ਦੋਵਾਂ ਨੇ ਕਿਹਾ ਕਿ ਹੁਣ ਇਹ ਗੱਲ ਕਾਫੀ ਪੁਰਾਣੀ ਹੋ ਚੁੱਕੀ ਹੈ।


Tags: Kunal Khemu Soha Ali Khan baby mothers day Kareena Kapoor ਕੁਨਾਲ ਖੇਮੂ ਸੋਹਾ ਅਲੀ