FacebookTwitterg+Mail

'ਬਾਹੂਬਲੀ 2' 'ਚ ਪ੍ਰਭਾਸ ਤੋਂ ਵੀ ਜ਼ਿਆਦਾ ਪੈਸੇ ਕਿਸ ਨੂੰ ਮਿਲੇ, ਜਾਣੋ

s s rajamouli
14 May, 2017 02:45:37 PM

ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਨੇ ਵਰਲਡ ਵਾਈਡ 1200 ਕਰੋੜ ਦਾ ਆਂਕੜਾ ਪਾਰ ਕਰ ਚੁੱਕੀ ਹੈ। ਇਸ ਫਿਲਮ ਨੂੰ ਬਣਾਉਣ 'ਚ ਲੱਗਭਗ 5 ਸਾਲ ਲੱਗ ਗਏ ਸਨ। ਇਸ ਫਿਲਮ ਦਾ ਬਜਟ ਵੀ ਲੱਗਭਗ 500 ਕਰੋੜ ਦਾ ਸੀ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਫਿਲਮ ਦੇ ਕਿਰਦਾਰਾਂ ਦੀ ਫੀਸ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ 'ਚ ਅਹਿਮ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਪ੍ਰਭਾਸ ਨੂੰ 25 ਕਰੋੜ ਮਿਲੇ ਹਨ ਪਰ ਇਸ ਤੋਂ ਵੀ ਜ਼ਿਆਦਾ ਫਿਲਮ ਦੇ ਨਿਰਦੇਸ਼ਕ ਰਾਜਮੌਲੀ ਨੇ ਲਏ ਹਨ। ਰਾਜਮੌਲੀ ਨੂੰ ਇਸ ਫਿਲਮ ਲਈ 28 ਕਰੋੜ ਮਿਲੇ ਹਨ।

ਜ਼ਿਕਰਯੋਗ ਹੈ ਕਿ 'ਬਾਹੂਬਲੀ 2' ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ। ਇਸ ਫਿਲਮ ਨੇ ਰਿਲੀਜ਼ ਹੁੰਦੇ ਸਾਰ ਹੀ ਕਈ ਰਿਕਾਰਡਸ ਆਪਣੇ ਨਾਂ ਕਰ ਲਏ ਹਨ। ਇਸ ਦੇ ਪਹਿਲੇ ਭਾਗ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪ੍ਰਸ਼ੰਸਕ 'ਬਾਹੂਬਲੀ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗ ਪਏ ਸੀ। ਇਸ ਤੋਂ ਇਲਾਵਾ ਨਿਰਦੇਸ਼ਕ ਰਾਜਮੌਲੀ ਦੀ ਮਿਹਨਤ ਨੇ ਵੀ ਆਪਣਾ ਪੂਰਾ ਪੈਸਾ ਵਸੂਲ ਕਰ ਲਿਆ ਹੈ।


Tags: S S Rajamouli bahubali Prabhas fee ਐੱਸ ਐੱਸ ਰਾਜਮੌਲੀ ਪ੍ਰਭਾਸ