FacebookTwitterg+Mail

ਸੁਕਮਾ ਸ਼ਹੀਦਾਂ ਦੇ ਪਰਿਵਾਰਾਂ ਨੂੰ 25 ਫਲੈਟ ਦੇਣ ਵਾਲੇ ਵਿਵੇਕ ਦੀ ਹੈ ਕੁਲ ਇੰਨੀ ਸੰਪਤੀ

vivek oberoi does his bit for indian soldiers donates 25 flats to families of crpf martyrs
14 May, 2017 03:12:41 PM
ਮੁੰਬਈ— ਬਾਲੀਵੁੱਡ ਅਭਿਨੇਤਾ ਖਿਲਾੜੀ ਅਕਸ਼ੈ ਕੁਮਾਰ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਵਿਵੇਕ ਓਬਰਾਏ ਨੇ ਭਾਰਤ ਮਾਂ ਲਈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਉਨ੍ਹਾਂ ਨੇ ਛੱਤੀਸਗੜ ਦੇ ਮੁਕਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 25 ਫਲੈਟ ਦੇਣ ਦਾ ਫੈਸਲਾ ਕੀਤਾ ਹੈ। ਇਸ ਦੀ ਪੂਰੀ ਲਿਸਟ ਜਾ ਚੁੱਕੀ ਹੈ ਅਤੇ 4 ਪਰਿਵਾਰਾਂ ਨੂੰ ਫਲੈਟ ਦੀ ਚਾਬੀ ਵੀ ਦੇ ਦਿੱਤੀ ਗਈ ਹੈ। ਅਜਿਹੇ 'ਚ ਲੋਕ ਇਹ ਜਾਣਨ ਲਈ ਬੇਹੱਦ ਉਤਸ਼ਾਹਿਤ ਹਨ ਕਿ ਆਖਿਰਕਾਰ ਵਿਵੇਕ ਓਬਰਾਏ ਕੀ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਕੁਲ ਸੰਪਤੀ ਕਿੰਨੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਵਿਵੇਕ ਓਬਰਾਏ ਹਰ ਫਿਲਮ ਲਈ 3-4 ਕਰੋੜ ਰੁਪਏ ਲੈਂਦੇ ਹਨ ਅਤੇ ਉਨ੍ਹਾਂ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ।
ਸੂਤਰਾਂ ਮੁਤਾਬਕ ਵਿਵੇਕ ਕੋਲ ਲਗਭਗ 1 ਕਰੋੜ 40 ਲੱਖ ਡਾਲਰ ਦੀ ਸੰਪਤੀ ਹੈ ਅਰਥਾਤ 90 ਕਰੋੜ ਰੁਪਏ। ਇਨ੍ਹਾਂ ਹੀ ਨਹੀਂ ਉਨ੍ਹਾਂ ਦੀ ਆਪਣੀ ਕੰਸਟ੍ਰਕਸ਼ਨ ਕੰਪਨੀ ਵੀ ਹੈ। ਵਿਵੇਕ ਸੁਨਾਮੀ ਪੀੜਤਾਂ, ਕੈਂਸਰ ਅਤੇ ਦਿਮਾਗੀ ਰੂਪ ਤੋਂ ਕਮਜੋਰ ਬੇਘਰ ਲੋਕਾਂ ਦੀ ਮਦਦ ਨਾਲ ਵੀ ਜੁੜੇ ਹੋਏ ਹਨ। ਵਿਵੇਕ ਨੇ ਪਹਿਲਾ 30 ਲੱਖ ਰੁਪਏ ਦਾਨ ਦਿੱਤੇ ਸਨ।
ਵਿਵੇਕ ਓਬਰਾਏ ਅਭਿਨੇਤਾ ਸੁਰੇਸ਼ ਓਬਰਾਏ ਦੇ ਬੇਟੇ ਹਨ। ਉਨ੍ਹਾਂ ਦਾ ਜਨਮ 3 ਸਤੰਬਰ 1996 ਨੂੰ ਅੰਧਰਾਂਪ੍ਰਦੇਸ਼ ਦੇ ਹੈਦਰਾਬਾਦ 'ਚ ਹੋਇਆ ਸੀ। ਵਿਵੇਕ ਓਬਰਾਏ ਨੇ ਫਿਲਮ 'ਕੰਪਨੀ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਉਨ੍ਹਾਂ ਨੇ 'ਸਾਥੀਆ', 'ਸ਼ੂਟਆਊਟ ਐਟ ਲੋਖੰਡਵਾਲਾ' ਅਤੇ 'ਮਸਤੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਵਿਵੇਕ ਨੇ ਸਾਲ 2010 'ਚ ਪ੍ਰਿਯੰਕਾ ਅਲਵਾ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਹਨ।

Tags: Vivek Oberoi25 FlatsAkshay Kumarਅਕਸ਼ੈ ਕੁਮਾਰ ਵਿਵੇਕ ਓਬਰਾਏ