FacebookTwitterg+Mail

ਮਦਰਸ ਡੇਅ 'ਤੇ ਕੇ. ਆਰ. ਕੇ. ਦਾ ਟਵੀਟ, 'ਕਦੇ ਮਾਂ ਦੇਣਾ ਚਾਹੁੰਦੀ ਸੀ ਜ਼ਹਿਰ'

    1/2
14 May, 2017 03:56:04 PM
ਮੁੰਬਈ— ਹਰ ਕਿਸੇ ਦੀ ਜ਼ਿੰਦਗੀ 'ਚ ਮਾਂ ਦੀ ਜਗ੍ਹਾ ਸਭ ਤੋਂ ਅਲੱਗ ਤੇ ਸਭ ਤੋਂ ਜ਼ਰੂਰੀ ਹੁੰਦੀ ਹੈ। ਇਨਸਾਨ ਆਪਣੀ ਜ਼ਿੰਦਗੀ 'ਚ ਕਿਸੇ ਵੀ ਮੁਕਾਮ 'ਤੇ ਪਹੁੰਚ ਜਾਵੇ, ਮਾਂ ਹਮੇਸ਼ਾ ਉਸ ਨਾਲ ਹੁੰਦੀ ਹੈ। ਆਮ ਵਿਅਕਤੀ ਹੋਵੇ ਜਾਂ ਕੋਈ ਫਿਲਮੀ ਸਿਤਾਰਾ, ਹਰ ਕਿਸੇ ਦੀ ਸਫਲਤਾ ਦੇ ਪਿੱਛੇ ਉਸ ਦੀ ਮਾਂ ਦੀ ਸਖਤ ਮਿਹਨਤ ਹੁੰਦੀ ਹੈ। ਅੱਜ ਸਿਤਾਰਿਆਂ ਤੋਂ ਲੈ ਕੇ ਹਰ ਆਮ ਵਿਅਕਤੀ ਮਦਰਸ ਡੇਅ ਮਨਾ ਰਿਹਾ ਹੈ। ਉਂਝ ਤਾਂ ਮਾਂ ਲਈ ਇਕ ਦਿਨ ਕਾਫੀ ਘੱਟ ਹੈ ਪਰ ਇਹ ਸਾਨੂੰ ਮੌਕਾ ਦਿੰਦਾ ਹੈ ਕਿ ਅਸੀਂ ਆਪਣੀ ਮਾਂ ਨੂੰ ਖਾਸ ਮਹਿਸੂਸ ਕਰਵਾ ਸਕੀਏ।
ਇਸ ਖਾਸ ਦਿਨ ਨੂੰ ਬਾਲੀਵੁੱਡ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਮਨਾਇਆ। ਸਿਤਾਰਿਆਂ ਨੇ ਆਪਣੀ ਮਾਂ ਨੂੰ ਹਰ ਕਦਮ 'ਤੇ ਨਾਲ ਰਹਿਣ ਲਈ ਧੰਨਵਾਦ ਕਿਹਾ। ਉਥੇ ਆਪਣੇ ਟਵੀਟ ਨਾਲ ਹਮੇਸ਼ਾ ਖਬਰਾਂ 'ਚ ਬਣੇ ਰਹਿਣ ਵਾਲੇ ਕੇ. ਆਰ. ਕੇ. ਨੇ ਮਦਰਸ ਡੇਅ 'ਤੇ ਟਵੀਟ ਕੀਤਾ, 'ਹੈਪੀ ਮਦਰਸ ਡੇਅ ਮਾਂ, ਇਕ ਸਮਾਂ ਸੀ ਜਦੋਂ ਤੁਸੀਂ ਮੈਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦੇ ਸੀ ਤੇ ਅੱਜ ਤੁਹਾਨੂੰ ਮੇਰੇ 'ਤੇ ਮਾਣ ਹੈ।'

Tags: KRK Mothers Day Tweet ਕੇ ਆਰ ਕੇ ਮਦਰਸ ਡੇਅ ਟਵੀਟ