FacebookTwitterg+Mail

ਮਨੋਰੰਜਨ ਤੇ ਸਾਫ-ਸੁਥਰੇ ਸੰਦੇਸ਼ ਨਾਲ ਦਰਸ਼ਕਾਂ ਨੂੰ ਲੋਟ-ਪੋਟ ਕਰੇਗੀ 'ਜੱਟੂ ਇੰਜੀਨੀਅਰ' : ਡੇਰਾ ਮੁਖੀ

jattu engineer
14 May, 2017 04:15:03 PM
ਪਟਿਆਲਾ— ਡੇਰਾ ਸੱਚਾ ਸੌਦਾ ਦੇ ਮੁਖੀ ਡਾ. ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਆਪਣੀ 19 ਮਈ ਨੂੰ ਰਿਲੀਜ਼ ਹੋ ਰਹੀ ਕਾਮੇਡੀ ਫਿਲਮ 'ਜੱਟੂ ਇੰਜੀਨੀਅਰ' ਦੀ ਪ੍ਰਮੋਸ਼ਨ ਸਬੰਧੀ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸਿੱਧੀ ਗੱਲਬਾਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਵਲੋਂ ਨਵੀਂ ਆ ਰਹੀ ਕਾਮੇਡੀ ਫਿਲਮ 'ਜੱਟੂ ਇੰਜੀਨੀਅਰ' ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਫਿਲਮ ਇਕ ਸਾਫ-ਸੁਥਰੀ ਕਾਮੇਡੀ ਫਿਲਮ ਹੈ, ਜੋ ਦਰਸ਼ਕਾਂ ਨੂੰ ਖੂਬ ਹਸਾ ਕੇ ਲੋਟ-ਪੋਟ ਕਰੇਗੀ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਫਿਲਮ ਰਾਹੀਂ ਵੀ ਉਨ੍ਹਾਂ ਵਲੋਂ ਸਮਾਜ ਸੁਧਾਰ ਦੇ ਸੰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਇਕ ਅਜਿਹੇ ਪਿੰਡ 'ਤੇ ਆਧਾਰਿਤ ਹੈ, ਜੋ ਕਿ ਬਹੁਤ ਹੀ ਪੱਛੜਿਆ ਹੋਇਆ ਹੈ।
ਇਸ ਪਿੰਡ ਦੇ ਲੋਕ ਆਲਸੀ ਹੋਣ ਦੇ ਨਾਲ-ਨਾਲ ਨਸ਼ਿਆਂ 'ਚ ਵੀ ਡੁੱਬੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡ 'ਚ ਸਕੂਲ ਤਾਂ ਹਨ ਪਰ ਉਥੇ ਅਧਿਆਪਕ ਨਹੀਂ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਆਪਣੀ ਭੂਮਿਕਾ ਬਾਰੇ ਦੱਸਿਆ ਕਿ ਉਹ ਫਿਲਮ ਦੇ ਮੁੱਖ ਹੀਰੋ ਹਨ ਤੇ ਉਨ੍ਹਾਂ ਨੇ ਫਿਲਮ 'ਚ ਡਬਲ ਰੋਲ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਫਿਲਮ 'ਚ ਦਿਖਾਇਆ ਗਿਆ ਹੈ ਕਿ ਜੇਕਰ ਸਾਕਾਰਤਮਕ ਸੋਚ ਨਾਲ ਕੰਮ ਕੀਤੇ ਜਾਣ ਤਾਂ ਕਿਸੇ ਵੀ ਬਦਹਾਲ ਹੋਏ ਪਿੰਡ ਦੀ ਤਸਵੀਰ ਬਦਲੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਫਿਲਮ ਪਿੰਡਾਂ ਦੀਆਂ ਪੰਚਾਇਤਾਂ ਲਈ ਮਿਸਾਲ ਸਾਬਿਤ ਹੋਵੇਗੀ। ਪੱਤਰਕਾਰਾਂ ਵਲੋਂ ਪੁੱਛੇ ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ 'ਜੱਟੂ ਇੰਜੀਨੀਅਰ' ਅਸ਼ਲੀਲਤਾ ਤੇ ਕੁਪ੍ਰਚਾਰ ਤੋਂ ਕੋਸਾਂ ਦੂਰ ਹੱਟ ਕੇ ਪੂਰੇ ਪਰਿਵਾਰ ਲਈ ਸ਼ੁੱਧ ਮਨੋਰੰਜਨ ਦਾ ਜ਼ਰੀਆ ਬਣੇਗੀ।
ਦੱਸਣਯੋਗ ਹੈ ਕਿ ਇਸ ਫਿਲਮ ਦੀ ਸ਼ੂਟਿੰਗ 15 ਦਿਨਾਂ 'ਚ ਪੂਰੀ ਹੋਈ ਹੈ। ਫਿਲਮ 'ਚ ਡਾ. ਐੱਮ. ਐੱਸ. ਜੀ. ਨੇ ਨਿਰਦੇਸ਼ਨ ਸਮੇਤ ਐਕਟਿੰਗ, ਡੀ. ਓ. ਪੀ., ਸਕ੍ਰਿਪਟ ਰਾਈਟਿੰਗ, ਸੌਂਗ ਰਾਈਟਿੰਗ, ਸੈੱਟ ਡਿਜ਼ਾਈਨਿੰਗ, ਡਰੈੱਸ ਡਿਜ਼ਾਈਨਿੰਗ, ਐਡੀਟਰ, ਕੋਰੀਓਗ੍ਰਾਫੀ ਸਮੇਤ 40 ਤੋਂ ਵੀ ਵੱਧ ਭੂਮਿਕਾਵਾਂ ਨਿਭਾਈਆਂ ਹਨ। ਅੱਜ ਦੀ ਇਸ ਕਾਨਫਰੰਸ ਦੌਰਾਨ ਡੇਰਾ ਸ਼ਰਧਾਲੂਆਂ 'ਚ ਖੁਸ਼ੀ ਦੀ ਲਹਿਰ ਪਾਈ ਗਈ ਤੇ ਉਨ੍ਹਾਂ ਨੇ ਲੱਡੂ ਵੰਡ ਕੇ ਫਿਲਮ ਦੀ ਖੁਸ਼ੀ ਮਨਾਈ। ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ, ਕੁਲਵੰਤ ਰਾਏ, ਜਸਵੰਤ ਸਿੰਘ, ਜੈ ਗੋਪਾਲ, ਮਲਕੀਤ ਸਿੰਘ, ਧਰਮਪਾਲ ਸਿੰਘ, ਮਾਮ ਚੰਦ, ਗੰਗਾ ਰਾਮ, ਨੀਲਮ ਸ਼ਰਮਾ, ਸਤਿੰਦਰ ਕਾਕਾ, ਮੱਖਣ ਸਿੰਘ, ਸਰਬਜੀਤ ਹੈਪੀ, ਦਰਸ਼ਨ ਸਿੰਘ, ਅਸ਼ੋਕ ਕੁਮਾਰ, ਦਿਲਬਾਗ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਕੌਰ, ਨਿਰਮਲਾ, ਸੁਖਵੀਰ ਕੌਰ, ਪਰਮਜੀਤ ਕੌਰ, ਕਮਲੇਸ਼ ਰਾਣੀ, ਆਸ਼ਾ ਰਾਣੀ, ਗੁਰਮੀਤ ਕੌਰ, ਜੋਗਿੰਦਰ ਕੌਰ, ਪ੍ਰੇਮਲਤਾ ਸਮੇਤ ਵੱਡੀ ਗਿਣਤੀ 'ਚ ਡੇਰਾ ਸ਼ਰਧਾਲੂ ਮੌਜੂਦ ਸਨ।

Tags: Gurmeet Ram Rahim Jattu Engineer ਗੁਰਮੀਤ ਰਾਮ ਰਹੀਮ ਜੱਟੂ ਇੰਜੀਨੀਅਰ