FacebookTwitterg+Mail

'ਦੰਗਲ ਗਰਲ' ਫਾਤਿਮਾ ਇਸ ਅਭਿਨੇਤਾ ਨੂੰ ਕਰ ਰਹੀ ਹੈ ਡੇਟ

fatima sana shaikh
14 May, 2017 04:23:29 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਇਨ੍ਹੀ ਦਿਨੀਂ 'ਪਿਆਰ ਕਾ ਪੰਚਨਾਮਾ' ਫੇਮ ਕਾਰਤਿਕ ਆਰੀਅਨ ਨੂੰ ਡੇਟ ਕਰ ਰਹੀ ਹੈ। ਸੂਤਰਾਂ ਮੁਤਾਬਕ ਫਾਤਿਮਾ ਦੁਆਰਾ ਕਲਿਕ ਕੀਤੀਆਂ ਗਈਆਂ ਕਾਰਤਿਕ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਫਾਤਿਮਾ ਇੱਕ ਫੋਟੋਗ੍ਰਾਫਰ ਵੀ ਹੈ ਅਤੇ ਦੋਵਾਂ ਨੇ ਲਵ ਰੰਜਨ ਦੀ ਫਿਲਮ 'ਆਕਾਸ਼ਵਾਣੀ' 'ਚ ਕੰਮ ਵੀ ਕੀਤਾ ਹੈ। ਕਿਹਾ ਜਾਂਦਾ ਹੈ ਕਿ ਇਥੋਂ ਹੀ ਦੋਵਾਂ ਦਾ ਅਫੇਅਰ ਸ਼ੁਰੂ ਹੋਇਆ ਹੈ।
ਜ਼ਿਕਰਯੋਗ ਹੈ ਕਿ ਦੂਜੇ ਪਾਸੇ ਮੀਡੀਆ 'ਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕਾਰਤਿਕ ਆਰੀਅਨ ਫਿਲਮ 'ਕਾਂਚੀ' 'ਚ ਉਸ ਦੀ ਸਹਿ-ਕਲਾਕਾਰ ਰਹੀ ਅਭਿਨੇਤਰੀ ਮਿਸ਼ਟੀ ਨੂੰ ਵੀ ਡੇਟ ਕਰ ਚੁੱਕੇ ਹਨ। ਕਾਰਤਿਕ ਫਿਲਹਾਲ 'ਅਤਿਥਿ ਇੰਨ ਲੰਡਨ' ਦੀ ਸ਼ੂਟਿੰਗ 'ਚ ਰੁਝੇ ਹੋਏ ਹਨ। ਜਦੋਂ ਕਿ ਫਾਤਿਮਾ ਇਨ੍ਹੀ ਦਿਨੀਂ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ਟਿੰਗ ਦੀ ਤਿਆਰੀ ਕਰ ਰਹੀ ਹੈ।

Tags: Fatima Sana Shaikh Kartik AaryanDangalThugs Of Hindostanਫਾਤਿਮਾ ਸਨਾ ਸ਼ੇਖਕਾਰਤਿਕ ਆਰੀਅਨ