FacebookTwitterg+Mail

B'day Spl: ਜਦੋਂ ਤਾਜਮਹਿਲ ਦੇਖਣ ਗਈ ਮਾਧੁਰੀ ਨੂੰ ਦੇਖ ਫੈਨਜ਼ ਨੇ ਵਜਾਈਆਂ ਸੀ ਸੀਟੀਆਂ (ਤਸਵੀਰਾਂ)

    1/6
15 May, 2017 06:28:31 PM
ਮੁੰਬਈ— ਬਾਲੀਵੁੱਡ ਦੀ 'ਧਕ-ਧਕ ਗਰਲ' ਮਾਧੁਰੀ ਦੀਕਸ਼ਿਤ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 15 ਮਈ, 1967 ਨੂੰ ਮਹਾਰਸ਼ਟਰ ਦੇ ਚਿਤਪਵਨ ਬ੍ਰਾਹਮਣ ਪਰਿਵਾਰ 'ਚ ਹੋਇਆ। ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦੀ ਵੱਖਰੀ ਛਾਪ ਛੱਡੀ।
ਖਾਸ ਗੱਲ ਇਹ ਹੈ ਕਿ ਅੱਜ ਜਨਮਦਿਨ ਦੇ ਮੌਕੇ 'ਤੇ ਮਾਧੁਰੀ ਦੇ ਤਾਜਮਹਿਲ ਵਿਜਿਟ ਬਾਰੇ ਦੱਸਣਾ ਚਾਹੁੰਦੇ ਹਾਂ। ਪਿਛਲੇ ਸਾਲ ਕ੍ਰਿਸਮਿਸ ਮੌਕੇ 'ਤੇ ਉਹ ਆਪਣੇ ਵਿਦੇਸ਼ ਮਹਿਮਾਨਾਂ ਨੂੰ ਤਾਜਮਹਿਲ ਦੇਖਣ ਲਈ ਪਰਿਵਾਰ ਨਾਲ ਆਗਰਾ ਪਹੁੰਚੀ ਸਨ। ਤਾਜਮਹਿਲ ਨੂੰ ਦੇਖ ਕੇ ਮਾਧੁਰੀ ਨੇ ਕਿਹਾ ਸੀ, ''ਇਹ ਅਦਭੁਤ ਅਤੇ ਬੇਹੱਦ ਖੂਬਸੂਰਤ ਹੈ।''
ਜਦੋਂ ਫੈਨਜ਼ ਨੇ ਮਾਰੀਆਂ ਸੀਟੀਆਂ
► ਮਾਧੁਰੀ ਜਿਵੇਂ ਹੀ ਗੋਲਫ ਕਾਰ ਤੋਂ ਹੋਟਲ ਅਮਰ ਵਿਲਾਸ ਤੋਂ ਆਪਣੇ ਪਤੀ ਸ਼੍ਰੀਰਾਮ ਨੇਨੇ ਨਾਲ ਅਤੇ ਬੇਟੇ ਨਾਲ ਆਪਣੇ ਵਿਦੇਸ਼ੀ ਮਹਿਮਾਨਾਂ ਨੂੰ ਲੈ ਕੇ ਤਾਜ ਵੱਲ ਵਧੀ ਤਾਂ ਹਰ ਪਾਸੇ ਮਾਧੁਰੀ-ਮਾਧੁਰੀ ਦੀ ਅਵਾਜ਼ਾ ਆਉਣੀਆਂ ਸ਼ੁਰੂ ਹੋ ਗਈਆਂ। ਪ੍ਰਸ਼ੰਸ਼ਕ ਸੀਟੀਆਂ ਵਜਾਉਣ ਲੱਗ ਅਤੇ ਮਾਧੁਰੀ ਨੇ ਸਭ ਦਾ ਹੱਥ ਹਿਲਾ ਕੇ ਧੰਨਵਾਦ ਕੀਤਾ। ਮਾਧੁਰੀ ਨੇ ਇੱਥੇ ਕਈ ਤਸਵੀਰਾਂ ਵੀ ਖਿਚਵਾਈਆਂ।
ਤਾਜ 'ਤੇ ਮਾਧੁਰੀ ਨੂੰ ਦੇਖਦੇ ਹੀ ਹਜ਼ਾਰਾਂ ਹੀ ਲੋਕ ਉਨ੍ਹਾਂ ਨੂੰ ਘੇਰ ਲਿਆ ਸੀ। ਭੀੜ ਦੇਖ ਕੇ ਪੁਲਸ ਸੁਰੱਖਿਆ 'ਨੇ ਕਿਹਾ ਸੀ, ਕਿ ਇਸ ਤੋਂ ਪਹਿਲਾ ਕਿਸੇ ਸੈਲੀਬ੍ਰੇਟੀ ਦੇ ਪਿੱਛੇ ਇੰਨੀ ਭੀੜ ਨਹੀਂ ਦੇਖੀ, ਪਰ ਜਾਣ ਸਮੇਂ ਜਦੋਂ ਮਾਧੁਰੀ ਗੋਲਫ ਕਾਰ 'ਚ ਬੈਠੀ ਤਾਂ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ, ਜਿਸ 'ਤੇ ਪੁਲਸ ਨੂੰ ਹਲਕਾ ਬਲ ਦਾ ਪ੍ਰਯੋਗ ਕਰਨਾ ਪਿਆ ਸੀ

Tags: Madhuri DixitBirthdayTaj Mahalਮਾਧੁਰੀ ਦੀਕਸ਼ਿਤਜਨਮਦਿਨਤਾਜਮਹਿਲਵਿਜਿਟ