FacebookTwitterg+Mail

ਕੰਗਣਾ ਦੀ ਫਿਲਮ 'ਸਿਮਰਨ' ਦੇ ਟੀਜ਼ਰ 'ਚ ਨਜ਼ਰ ਆਇਆ ਇਹ ਵੱਖਰਾ ਅੰਦਾਜ਼

15 May, 2017 02:38:51 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਦੀ ਆਉਣ ਵਾਲੀ ਫਿਲਮ 'ਮਿਸਰਨ' ਦਾ ਮੋਸ਼ਨ ਪੋਸਟਰ ਆਊਟ ਹੋ ਚੁੱਕਾ ਹੈ। ਫਿਲਮ ਦਾ ਪੋਸਟਰ ਦੇਖ ਕੇ ਤੁਸੀਂ ਵੀ ਆਖੋਗੇ ਕਿ ਕੰਗਣਾ ਰਣੌਤ ਸੱਚੀ 'ਚ ਇੱਕ ਹੋਰ ਸੁਪਰਹਿੱਟ ਫਿਲਮ ਦੇਣ ਲਈ ਤਿਆਰ ਹੈ। ਦੱਸ ਦਈਏ ਕਿ ਕਵੀਨ ਕੰਗਨਾ ਰਣੌਤ ਅੱਜ-ਕੱਲ ਆਪਣੇ ਟ੍ਰੈਕ ਤੋਂ ਹੱਟ ਕੇ ਕੁਝ ਨਵਾਂ ਕਰ ਰਹੀ ਹੈ। ਇਨੀ ਦਿਨੀਂ ਕੰਗਣਾ ਆਪਣੀ ਆਉਣ ਵਾਲੀ ਫਿਲਮ 'ਰਾਨੀ ਲਕਸ਼ੀਬਾਈ' ਦੇ ਕਿਰਦਾਰ ਨੂੰ ਜ਼ਬਰਦਸਤ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਅਤੇ ਬੀਤੇ ਦਿਨੀਂ ਕੰਗਣਾ ਦੀ ਫਿਲਮ 'ਸਿਮਰਨ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਸੀ। ਅੱਜ 'ਸਿਮਰਨ' ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਕੰਗਣਾ ਦਾ ਦਿਲਚਸਪ ਅੰਦਾਜ਼ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਕੰਗਣਾ ਇਸ ਫਿਲਮ 'ਚ ਹਾਊਸਕੀਪਰ ਬਣ ਕੇ ਦਰਸ਼ਕਾਂ ਦੇ ਸਾਹਮਣੇ ਆਏਗੀ। ਇਸ ਮੋਸ਼ਨ ਪੋਸਟਰ 'ਚ ਫਿਲਮ ਦੀ ਪਹਿਲੀ ਝਲਕ ਦੇ ਨਾਲ-ਨਾਲ ਅੱਜ ਇਸ ਦਾ ਟੀਜ਼ਰ ਵੀ ਲਾਂਚ ਹੋ ਚੁੱਕਾ ਹੈ।

Tags: Kangana RanautTrailer Simran ਕੰਗਣਾ ਰਣੌਤਸਿਮਰਨ