FacebookTwitterg+Mail

'ਬੇਵਾਚ' ਦੇ ਪ੍ਰੀਮੀਅਰ ਦੌਰਾਨ ਪ੍ਰਿਯੰਕਾ ਨੂੰ ਜਾਨਸਨ ਨੇ ਕੀਤੀ Kiss'', ਵੀਡੀਓ ਹੋਇਆ ਵਾਇਰਲ

priyanka chopra
15 May, 2017 12:30:51 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬੇਵਾਚ' ਕਰਕੇ ਕਾਫੀ ਚਰਚਾ ਹੈ। ਬੀਤੇ ਦਿਨੀਂ ਹੀ ਇਸ ਫਿਲਮ ਦਾ ਪ੍ਰੀਮੀਅਰ ਹੋਇਆ ਸੀ। ਇਸ ਪ੍ਰੀਮਿਅਰ ਦੌਰਾਨ ਦੇਸੀ ਗਰਲ ਪ੍ਰਿਯੰਕਾ ਚੋਪੜਾ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆਈ ਸੀ। ਇਸ ਪ੍ਰੀਮਿਅਰ ਦੀਆਂ ਕੁਝ ਤਸਵੀਰਾਂ ਪ੍ਰਿਯੰਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊੂਂਟ 'ਤੇ ਸ਼ੇਅਰ ਵੀ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਮੌਕੇ ਪ੍ਰਿਯੰਕਾ ਨਾਲ ਕੁਝ ਅਜਿਹਾ ਹੋਇਆ ਜਿਸ ਕਰਕੇ ਉਹ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਹੋਈ ਹੈ। ਇਸ ਫਿਲਮ 'ਚ ਪ੍ਰਿਯੰਕਾ ਨਾਲ ਉਨ੍ਹਾਂ ਦੇ ਕੋ-ਸਟਾਰ ਡਵੇਨ ਜਾਨਸਨ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਪ੍ਰੀਮੀਅਰ ਦੌਰਾਨ ਕੈਮਰੇ ਦੇ ਸਾਹਮਣੇ ਹੀ ਡਵੇਨ ਜਾਨਸਨ ਨੇ ਪ੍ਰਿਯੰਕਾ ਨੂੰ ਕਿਸ ਕਰ ਲਈ ਸੀ। ਇਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ।

Click here to see this video www.instagram.com/p/BUEb_XCBp6r/

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਕਰਕੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਇਸ ਫਿਲਮ 'ਚ ਪ੍ਰਿਸੰਕਾ ਇਕ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ 'ਚ ਪ੍ਰਿਯੰਕਾ ਦੀ ਇਸ ਅਦਾਕਾਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Priyanka Chopra Baywatch Dwayne Johnson Kiss viral ਬੇਵਾਚ ਪ੍ਰਿਯੰਕਾ ਚੋਪੜਾ