FacebookTwitterg+Mail

'ਬਾਹੂਬਲੀ' 'ਤੇ ਫਿਦਾ ਹੋਈ 'ਬਦਰੀ ਦੀ ਦੁਲਹਨੀਆ', ਕਿਹਾ...!

    1/3
15 May, 2017 12:36:38 PM
ਮੁੰਬਈ— 'ਬਾਹੂਬਲੀ 2' ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਹੁਣ ਫਿਲਮ ਦੇ ਲੀਡ ਅਭਿਨੇਤਾ ਪ੍ਰਭਾਸ ਸੱਤਵੇਂ ਆਸਮਾਨ 'ਤੇ ਹੈ। ਹਰ ਕੋਈ ਪ੍ਰਭਾਸ ਦੀਆਂ ਤਾਰੀਫਾਂ ਦੇ ਪੁਲ ਬੰਨ ਰਿਹਾ ਹੈ। ਜਿਥੇ ਇੱਕ ਪਾਸੇ ਮੀਡੀਆ ਦੇ ਜਰੀਏ ਪ੍ਰਭਾਸ ਹਰ ਜਗ੍ਹਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਬਾਲੀਵੁੱਡ ਵੀ ਪੂਰੀ ਤਰ੍ਹਾਂ ਉਸ ਦਾ ਮੁਰੀਦ ਹੋ ਚੁੱਕਾ ਹੈ। 'ਬਾਹੂਬਲੀ 2' ਨੇ ਕਮਾਈ ਦੇ ਸਾਰੇ ਰਿਕਾਰਡ ਤੋੜਦੇ ਹੋਏ 1200 ਕਰੋੜ ਦਾ ਆਂਕੜਾ ਵੀ ਪਾਰ ਕਰ ਲਿਆ ਹੈ। ਫਿਲਮ ਦਾ ਇੰਨੀ ਕਮਾਈ ਕਰਨਾ ਲਾਜ਼ਮੀ ਹੈ। ਇਸ ਸ਼ਾਨਦਾਰ ਫਿਲਮ ਦੀ ਕਾਸਟ ਵੀ ਉਨ੍ਹੀ ਹੀ ਸ਼ਾਨਦਾਰ ਹੈ। ਜਿਸ ਦੌਰਾਨ ਫਿਲਮ ਨੂੰ ਖੂਬ ਪ੍ਰਸ਼ੰਸ਼ਾਂ ਮਿਲ ਰਹੀ ਹੈ। ਜਿੱਥੇ ਇੱਕ ਪਾਸੇ ਬਾਲੀਵੁੱਡ ਦੇ ਕਈ ਸਿਤਾਰੇ ਇਸ ਫਿਲਮ ਨੂੰ ਚੁਣੌਤੀ ਬਣਾ ਚੁੱਕੇ ਹਨ। ਹਾਲੀਵੁੱਡ ਵੀ ਇਸ ਦੀ ਸਫਲਤਾ ਤੋਂ ਹੈਰਾਨ ਹਨ।
ਬਾਲੀਵੁੱਡ 'ਚ ਬਾਹੂਬਲੀ ਦੇ ਕਈ ਪ੍ਰਸ਼ੰਸਕ ਬਣ ਚੁੱਕੇ ਹਨ। ਇਨਵਾਂ ਪ੍ਰਸ਼ੰਸਕਾਂ 'ਚ ਇੱਕ ਆਲੀਆ ਭੱਟ ਦਾ ਵੀ ਸ਼ਾਮਲ ਹੋ ਗਿਆ। ਆਲੀਆ ਨੇ ਫਿਲਮ ਦੇਖ ਲਈ ਹੈ ਅਤੇ ਫਿਲਮ ਦੇਖਣ ਤੋਂ ਬਾਅਦ ਤਾਰੀਫਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ। ਇਹੀ ਨਹੀਂ ਆਲੀਆ ਪ੍ਰਭਾਸ 'ਤੇ ਪੂਰੀ ਤਰ੍ਹਾਂ ਫਿਦਾ ਹੋ ਚੁੱਕੀ ਹੈ। ਉਸ ਨੇ ਟਵੀਟ ਕਰ ਕੇ ਕਿਹਾ, ''ਮੈਂ 'ਬਾਹੂਬਲੀ 2' ਦੇਖ ਲਈ ਹੈ।'' ਆਲੀਆ ਟਵਿਟਰ 'ਤੇ ਪ੍ਰਭਾਸ ਦੀਆਂ ਤਾਰੀਫਾਂ ਕਰਦੀ ਥੱਕ ਨਹੀਂ ਰਹੀ। ਹਾਲ ਹੀ 'ਚ ਆਲੀਆ ਨੇ ਟਵੀਟ ਦੇ ਜਰੀਏ ਦੱਸਿਆ ਹੈ ਕਿ ਉਹ ਪ੍ਰਭਾਸ ਨਾਲ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ। ਆਲੀਆ ਨੇ ਸੋਸ਼ਲ ਮੀਡੀਆ 'ਤੇ ਖੁੱਲ ਕੇ ਪ੍ਰਭਾਸ ਦੀ ਪ੍ਰਸ਼ੰਸਾਂ ਕੀਤੀ।

Tags: Prabhas Baahubali 2 Alia BhattRock Busterਪ੍ਰਭਾਸਬਾਹੂਬਲੀ 2ਆਲੀਆ ਭੱਟ