FacebookTwitterg+Mail

ਆਮਿਰ ਖ਼ਾਨ ਦੀ ਆਨਸਕ੍ਰੀਨ ਬੇਟੀ ਇਸ ਅਭਿਨੇਤਾ ਨੂੰ ਕਰ ਰਹੀ ਹੈ ਡੇਟ, ਇਕੱਠੇ ਕਰ ਚੁੱਕੇ ਫਿਲਮ

    1/4
15 May, 2017 03:02:58 PM
ਮੁੰਬਈ— ਫਿਲਮ 'ਦੰਗਲ' 'ਚ ਗੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਫਾਤਿਮਾ ਸ਼ੇਖ ਇਨ੍ਹਾਂ ਦਿਨਾਂ 'ਚ 'ਪਿਆਰ ਕਾ ਪੰਚਨਾਮਾ' ਫੇਮ ਕਾਰਤਿਕ ਆਰਯਨ ਨੂੰ ਡੇਟ ਕਰ ਰਹੀ ਹੈ। ਸੂਤਰਾਂ ਮੁਤਾਬਕ, ਫਾਤਿਮਾ ਵਲੋਂ ਕਲਿੱਕ ਕੀਤੀਆਂ ਗਈਆਂ, ਉਸ ਨਾਲ ਕਾਰਤਿਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਫਾਤਿਮਾ ਇਕ ਫੋਟੋਗ੍ਰਾਫਰ ਵੀ ਹੈ ਅਤੇ ਦੋਵਾਂ ਨੇ ਲਵ ਰੰਜਨ ਦੀ ਫਿਲਮ 'ਅਕਾਸ਼ਵਾਣੀ' 'ਚ ਕੰਮ ਕੀਤਾ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਦਾ ਅਫੇਅਰ ਵੀ ਇੱਥੋ ਹੀ ਚੱਲਿਆ ਹੈ।
ਦੂਜੀ ਸਾਈਡ ਇਹ ਵੀ ਖ਼ਬਰਾਂ ਹਨ ਕਿ ਕਾਰਤਿਕ ਆਰਯਨ ਫਿਲਮ 'ਕਾਂਚੀ' 'ਚ ਉਨ੍ਹਾਂ ਦਾ ਸਹਿ-ਕਲਾਕਾਰ ਰਹੀ ਅਦਾਕਾਰਾ ਮਿਸ਼ਟੀ ਨੂੰ ਵੀ ਡੇਟ ਕਰ ਚੁੱਕੇ ਹਨ। ਦੱਸਣਾ ਚਾਹੁੰਦੇ ਹਾਂ ਕਿ ਕਾਰਤਿਕ ਫਿਲਹਾਲ ਫਿਲਮ 'ਅਤੀਥੀ ਇਨ ਲੰਡਨ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ, ਜਦੋ ਕਿ ਫਾਤਿਮਾ ਇਨ੍ਹਾਂ ਦਿਨਾਂ 'ਚ ਆਮਿਰ ਖ਼ਾਨ ਦੀ ਆਉਣ ਵਾਲੀ ਫਿਲਮ 'ਠੱਗਜ਼ ਆਫ ਹਿੰਦੁਸਤਾਨ' ਦੀ ਸ਼ੂਟਿੰਗ ਦੀਆਂ ਤਿਆਰੀਆਂ ਕਰ ਰਹੀ ਹਨ।
ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਫਾਤਿਮਾ
11 ਜਨਵਰੀ, 1992 'ਚ ਹੈਦਰਾਬਾਦ 'ਚ ਜਨਮੀ ਫਾਤਿਮਾ 1997 'ਚ ਦੱਖਣੀ ਫਿਲਮ 'ਅਵਾਈ ਸ਼ਨਮੁਘੀ' 'ਚ ਕੰਮ ਕਰ ਚੁੱਕੀ ਹੈ। ਫਾਤਿਮਾ ਨੇ ਸ਼ਾਹਰੁਖ ਖ਼ਾਨ-ਜੂਹੀ ਚਾਵਲਾ ਨਾਲ 'ਵਨ ਟੂ ਕਾ ਫਾਰ', 'ਤਹਾਨ', 'ਬਿੱਟੂ ਬਾਸ', 'ਅਕਾਸ਼ਵਾਣੀ' ਵਰਗੀਆਂ ਫਿਲਮਾਂ 'ਚ ਕੰਮ ਕਰ ਅਤੇ ਟੀ. ਵੀ. ਸ਼ੋਅ 'ਅਗਲੇ ਜਨਮ ਮੋਹੇ ਬੀਟੀਆਂ ਕੀਜੇ' ਨਾਲ ਸੁਮਨ ਦਾ ਕਿਰਦਾਰ ਕਰ ਚੁੱਕੀ ਹੈ।

Tags: Aamir KhanFatima Sana ShaikhaffairKartik AryanAkashvaniਆਮਿਰ ਖ਼ਾਨਫਾਤਿਮਾ ਸ਼ੇਖਅਫੇਅਰਕਾਰਤਿਕ ਆਰਯਨਅਕਾਸ਼ਵਾਣੀ